Friday, November 22, 2024
 

ਰਾਸ਼ਟਰੀ

ਕੇਜਰੀਵਾਲ ਨੇ ਜਤਾਈ ਚਿੰਤਾ, 'ਸਿੰਗਾਪੁਰ ਦਾ ਕੋਰੋਨਾ ਵੇਰੀਐਂਟ ਬੱਚਿਆਂ ਲ਼ਈ ਖਤਰਨਾਕ, ਰੱਦ ਕੀਤੀਆਂ ਜਾਣ ਉਡਾਣਾਂ'

May 18, 2021 07:28 PM

ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਸੰਕਟ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਤੁਰੰਤ ਰੱਦ ਕੀਤੀਆਂ ਜਾਣ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਸਿੰਗਾਪੁਰ ਵੇਰੀਐਂਟ ਬੱਚਿਆਂ ਲਈ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਇਹ ਭਾਰਤ ਵਿਚ ਤੀਜੀ ਲਹਿਰ ਦੇ ਰੂਪ ਵਿਚ ਆ ਸਕਦਾ ਹੈ।
ਕੇਜਰੀਵਾਲ ਨੇ ਟਵੀਟ ਕੀਤਾ, ‘ਸਿੰਗਾਪੁਰ ਵਿਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ, ਭਾਰਤ ਵਿਚ ਇਹ ਤੀਜੀ ਲਹਿਰ ਦੇ ਰੂਪ ਵਿਚ ਆ ਸਕਦਾ ਹੈ’।
ਉਹਨਾਂ ਨੇ ਕੇਂਦਰ ਨੂੰ ਅਪੀਲ ਕਰਦਿਆਂ ਅੱਗੇ ਲਿਖਿਆ, ‘ਸਿੰਗਾਪੁਰ ਦੇ ਨਾਲ ਹਵਾਈ ਸੇਵਾਵਾਂ ਤੁਰੰਤ ਰੱਦ ਕੀਤੀਆਂ ਜਾਣ। ਬੱਚਿਆਂ ਲਈ ਵੀ ਵੈਕਸੀਨ ਦੇ ਵਿਕਪਲਾਂ ’ਤੇ ਤਰਜੀਹ ਦੇ ਆਧਾਰ ’ਤੇ ਕੰਮ ਹੋਵੇ’।
ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਵਿਚੋਂ ਕਿਸੇ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਉਹਨਾਂ ਨੂੰ 25 ਸਾਲ ਦੀ ਉਮਰ ਤੱਕ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।

 

Have something to say? Post your comment

 
 
 
 
 
Subscribe