Friday, November 22, 2024
 

ਰਾਸ਼ਟਰੀ

ਕੋਰੋਨਾ ਦੀ ਰਫ਼ਤਾਰ ਹੌਲੀ ਹੋਈ : ਦੇਸ਼ ’ਚ 2.63 ਲੱਖ ਨਵੇਂ ਮਾਮਲੇ ਮਿਲੇ

May 18, 2021 05:30 PM

ਨਵੀਂ ਦਿੱਲੀ (ਏਜੰਸੀਆਂ) : ਭਾਰਤ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੋਰ ਮੱਠੀ ਪਈ ਹੈ। ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 2, 63, 533 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 2, 52, 28, 996 ਹੋ ਗਈ ਹੈ। ਪਿਛਲੇ 27 ਦਿਨਾਂ ਵਿਚ ਇਕ ਦਿਨ ’ਚ ਸਾਹਮਣੇ ਆਏ ਇਹ ਸੱਭ ਤੋਂ ਘੱਟ ਮਾਮਲੇ ਹਨ। ਉੱਥੇ ਹੀ ਵਾਇਰਸ ਕਾਰਨ 4, 329 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2, 78, 719 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਦੀ ਸਵੇਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ 33, 53, 765 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਵਾਇਰਸ ਤੋਂ ਕੁੱਲ 4, 22, 436 ਲੋਕ ਸਿਹਤਯਾਬ ਹੋ ਚੁਕੇ ਹਨ। ਦੇਸ਼ ’ਚ 18, 44, 53, 149 ਲੋਕਾਂ ਨੂੰ ਵੈਕਸੀਨ ਦਿਤੀ ਜਾ ਚੁਕੀ ਹੈ। ਦੇਸ਼ 16 ਜਨਵਰੀ 2021 ਤੋਂ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋਈ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੁਣ 18 ਤੋਂ 44 ਸਾਲ ਦੇ ਉਮਰ ਦੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿਤੀ ਜਾ ਰਹੀ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਹਾਲੇ ਤਕ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ 70 ਫ਼ੀ ਸਦੀ ਤੋਂ ਜ਼ਿਆਦਾ ਮਰੀਜ਼ ਹੋਰ ਬਿਮਾਰੀਆਂ ਨਾਲ ਸਬੰਧਤ ਹਨ।

 

Have something to say? Post your comment

 
 
 
 
 
Subscribe