ਨਵੀਂ ਦਿੱਲੀ : ਸਰਕਾਰ ਨੇ ਦਿੱਲੀ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਵਿਚਕਾਰ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਲਾਗੂ ਕੀਤਾ ਗਿਆ ਲੌਕਡਾਊਨ ਇਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ। ਇਹ ਲੌਕਡਾਊਨ 24 ਮਈ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ।
ਇਸ ਤੋਂ ਪਹਿਲਾਂ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ 'ਆਪ' ਵਰਕਰ ਨੂੰ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ, 'ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ । ਲੋਕ ਬਹੁਤ ਦੁਖੀ ਹਨ। ਇਹ ਸਮਾਂ ਇਕ ਦੂਸਰੇ ਵੱਲ ਉਂਗਲਾਂ ਉਠਾਉਣ ਦਾ ਨਹੀਂ, ਬਲਕਿ ਇਕ ਦੂਜੇ ਦਾ ਸਮਰਥਨ ਕਰਨ ਦਾ ਹੈ। ਮੈਂ 'ਆਪ' ਦੇ ਹਰ ਵਰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਆਸ ਪਾਸ ਦੇ ਲੋਕਾਂ ਦੀ, ਤਨ, ਮਨ, ਧਨ ਨਾਲ ਭਰਪੂਰ ਸਹਾਇਤਾ ਕਰਨ। ਇਹ ਇਸ ਸਮੇਂ ਸੱਚੀ ਦੇਸ਼ ਭਗਤੀ ਹੈ, ਇਹੀ ਧਰਮ ਹੈ।