ਤੇਲ ਅਵੀਵ : ਇਜ਼ਰਾਈਲ ਵਿਚ ਵੀ ਗ੍ਰਹਿ ਯੁੱਧ ਦੇ ਆਸਾਰ ਬਣ ਗਏ ਹਨ। ਕਈ ਸ਼ਹਿਰਾਂ ਵਿਚ ਅਰਬੀ ਮੂਲ ਦੇ ਲੋਕਾਂ ਨਾਲ ਪੁਲਿਸ ਤੇ ਨੀਮ ਫ਼ੌਜੀ ਬਲਾਂ ਦਾ ਸਿੱਧਾ ਟਕਰਾਅ ਹੋ ਰਿਹਾ ਹੈ। ਸਾਊਦੀ ਅਰਬ ਅਤੇ ਅਮਰੀਕਾ ਨੇ ਜੰਗ ਖ਼ਤਮ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਇਸਲਾਮਿਕ ਦੇਸ਼ਾਂ ਦੀ ਬੈਠਕ ਐਤਵਾਰ ਨੂੰ ਹੋ ਰਹੀ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਫੋਨ 'ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੂੰ ਗਾਜ਼ਾ ਇਲਾਕੇ ਵਿਚ ਇਜ਼ਰਾਇਲੀ ਫੌਜੀ ਮੁਹਿੰਮ ਤੋਂ ਜਾਣੂ ਕਰਾਇਆ ਗਿਆ। ਪ੍ਰਧਾਨ ਮੰਤਰੀ ਦਫਤਰ ਨੇ ਸ਼ਨੀਵਾਰ ਦੱਸਿਆ ਕਿ ਨੇਤਨਯਾਹੂ ਨੇ ਬਾਈਡੇਨ ਨੂੰ ਫਲਸਤੀਨੀ ਫੌਜੀ ਟੀਚਿਆਂ ਨੂੰ ਹਵਾਈ ਹਮਲਿਆਂ ਦੌਰਾਨ ਬਣਾਏ ਜਾਣ ਵਾਲੇ ਨਿਸ਼ਾਨੇ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਉਪਾਅ ਤੋਂ ਵੀ ਜਾਣੂ ਕਰਾਇਆ।
ਦਫਤਰ ਨੇ ਇਕ ਬਿਆਨ ਵਿਚ ਆਖਿਆ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਬਾਈਡੇਨ ਨੂੰ ਇਜ਼ਰਾਇਲ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਨਾਲ-ਨਾਲ ਉਨ੍ਹਾਂ ਕਾਰਵਾਈਆਂ ਬਾਰੇ ਜਣੂ ਕਰਾਇਆ ਜੋ ਇਜ਼ਰਾਇਲ ਕਰਨ ਦਾ ਇਰਾਦਾ ਰੱਖਦਾ ਹੈ।