ਜੈਪੁਰ, 15 ਅਪ੍ਰੈਲ : ਭਰਤਪੁਰ ਦੇ ਕੰਦੌਲੀ ਪਿੰਡ ਵਿਚ ਇੱਕ ਘਰ ਵਿਚ ਖੜ੍ਹੀ ਕਾਰ ’ਚ ਤਿੰਨ ਹੱਸਦੀ ਖੇਡਦੀ ਬੱਚੀਆਂ ਨੇ ਦਮ ਤੋੜ ਦਿੱਤਾ। ਇਹ ਤਿੰਨੋਂ ਬੱਚੀਆਂ ਅਪਣੀ ਅਪਣੀ ਮਾਵਾਂ ਦੇ ਨਾਲ ਉਥੇ ਹੋ ਰਹੇ ਸਤਿਸੰਗ ਵਿਚ ਸ਼ਾਮਲ ਹੋਣ ਆਈਆਂ ਸਨ। ਤਿੰਨੋਂ ਬੱਚੀਆਂ ਖੇਡਦੇ ਖੇਡਦੇ ਖੜ੍ਹੀ ਕਾਰ ਵਿਚ ਚਲੀ ਗਈਆਂ। ਅਚਾਨਕ ਉਸ ਕਾਰ ਦਾ ਦਰਾਵਾਜ਼ਾ ਬੰਦ ਹੋ ਗਿਆ। ਇਸ ਕਾਰਨ ਤਿੰਨਾਂ ਬੱਚੀਆਂ ਦਾ ਦਮ ਘੁਟਣ ਲੱਗਾ। ਸਤਿਸੰਗ ਕਾਰਨ ਉਨ੍ਹਾਂ ਦੀਆਂ ਚੀਕਾਂ ਦੀ ਆਵਾਜ਼ ਕੋਈ ਨਹੀਂ ਸੁਣ ਸਕਿਆ। ਜਦ ਮਾਵਾਂ ਨੂੰ ਬੱਚੀਆਂ ਨਹੀਂ ਮਿਲੀਆਂ ਤਾਂ ਉਨ੍ਹਾਂ ਨੇ ਲੱਭਣਾ ਸ਼ੁਰੂ ਕੀਤਾ ਫੇਰ ਜਾ ਕੇ ਬੱਚੀਆਂ ਕਾਰ ਵਿਚ ਬੇਹੋਸ਼ ਮਿਲੀਆਂ । ਉਨ੍ਹਾਂ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੂਪਵਾਸ ਕਾਣਾ ਅਧਿਕਾਰੀ ਭੋਜਾਰਾਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਘਟਨਾ ਤੋਂ ਬਾਅਦ ਘਰ ਵਾਲਿਆਂ ਨੇ ਤਿੰਨਾਂ ਦਾ ਸਸਕਾਰ ਕਰ ਦਿੱਤਾ।
ਇਹ ਵੀ ਵੋਖੋ :👉 12ਵੀਂ ਜਮਾਤ ਦੀ ਪ੍ਰੀਖਿਆ 16 ਜੂਨ ਤੋਂ ਬਾਅਦ
ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਬੱਚੀਆਂ ਵਿਚ 6 ਸਾਲ ਦੀ ਹਿਨਾ ਪੁੱਤਰੀ ਰਾਮਬਾਬੂ, ਸਾਢੇ ਪੰਜ ਸਾਲ ਦੀ ਵੈਸ਼ਣਵੀ ਪੁੱਤਰੀ ਲਛਮਣ ਅਤੇ 5 ਸਾਲ ਦੀ ਪੀਹੂ ਪੁੱਤਰੀ ਕੈਲਾਸ਼ ਸ਼ਾਮਲ ਹੈ। ਜਿੱਥੇ ਇਹ ਘਟਨਾ ਵਾਪਰੀ ਉਥੇ ਸਤਿਸੰਗ ਹੋ ਰਿਹਾ ਸੀ।
ਤਿੰਨੋਂ ਬੱਚੀਆਂ ਖੇਡਦੇ ਖੇਡਦੇ ਖੜ੍ਹੀ ਕਾਰ ਵਿਚ ਚਲੀ ਗਈਆਂ। ਅਚਾਨਕ ਉਸ ਕਾਰ ਦਾ ਦਰਾਵਾਜਾ ਬੰਦ ਹੋ ਗਿਆ। ਇਸ ਕਾਰਨ ਤਿੰਨਾਂ ਬੱਚੀਆਂ ਦਾ ਦਮ ਘੁਟਣ ਲੱਗਾ। ਸਤਿਸੰਗ ਕਾਰਨ ਉਨ੍ਹਾਂ ਦੀਆਂ ਚੀਕਾਂ ਦੀ ਆਵਾਜ਼ ਕੋਈ ਨਹੀਂ ਸੁਣ ਸਕਿਆ। ਜਦ ਮਾਵਾਂ ਨੂੰ ਬੱਚੀਆਂ ਨਹੀਂ ਮਿਲੀਆਂ ਤਾਂ ਉਨ੍ਹਾਂ ਨੇ ਲੱਭਣਾ ਸ਼ੁਰੂ ਕੀਤਾ ਫੇਰ ਜਾ ਕੇ ਬੱਚੀਆਂ ਕਾਰ ਵਿਚ ਬੇਹੋਸ਼ ਮਿਲੀਆਂ । ਉਨ੍ਹਾਂ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ।