Friday, November 22, 2024
 

environment

ਅਮਰੀਕਾ 'ਚ ਤੂਫ਼ਾਨ ਜ਼ੀਟਾ ਨੇ ਦਿੱਤੀ ਦਸਤਕ

ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾ ਵਾਇਰਸ,ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ (Gulf of Mexico) ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ (Louisiana), ਮਿਸੀਸਿਪੀ (Mississippi) ਦੇ ਕੁਝ ਹਿੱਸੇ ਤੂਫ਼ਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ। 

ਮੌਸਮੀ ਤਬਦੀਲੀ ਦਾ ਮੁਕਾਬਲਾ ਕਰਨ ਲਈ ਭਾਰਤੀ ਸੰਗਠਨ ਨੂੰ ਮਿਲਿਆ ਸੰਯੁਕਤ ਰਾਸ਼ਟਰ ਦਾ ਵੱਕਾਰੀ ਪੁਰਸਕਾਰ

 ਸੈਰ-ਸਪਾਟਾ ਅਤੇ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਦੂਰ-ਦੁਰਾਡੇ ਭਾਈਚਾਰਿਆਂ ਨੂੰ ਸੂਰਜੀ ਊਰਜਾ ਪ੍ਰਦਾਨ ਕਰਨ ਵਾਲੀ ਭਾਰਤੀ ਸੰਸਥਾ ਨੇ ਕੋਵਿਡ -19 ਮਹਾਂਮਾਰੀ ਦੇ ਬਾਵਜੂਦ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਦਾ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਗਲੋਬਲ ਹਿਮਾਲੀਅਨ ਮੁਹਿੰਮ (GHE) ਉਨ੍ਹਾਂ ਜੇਤੂਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਇਸ ਸਾਲ ਸੰਯੁਕਤ ਰਾਸ਼ਟਰ ਗਲੋਬਲ ਜਲਵਾਯੂ ਐਕਸ਼ਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

Subscribe