ਬਾਰ੍ਹਵੀਂ ਸਦੀ ਦਾ ਦਰਵੇਸ਼ ਫਕੀਰ ਬਾਬਾ ਫਰੀਦ ਸ਼ਕਰਗੰਜ ਆਪਣੇ ਪਵਿੱਤਰ ਕਲਾਮ ਰਾਹੀਂ ਮਨੁੱਖ ਮਾਤਰ ਨੂੰ ਜੀਵਨ ਸੇਧ ਸਬੰਧੀ ਇਸ਼ਾਰੇ ਕਰਦਿਆਂ ਕਹਿੰਦਾ ਹੈ 'ਜੇ ਤੂੰ ਰੌਸ਼ਨ ਦਿਮਾਗ ਅਤੇ ਬਰੀਕ ਬੁੱਧੀ ਵਾਲਾ ਇਨਸਾਨ ਹੈਂ ਤਾਂ ਜੀਵਨ ਵਿਚ ਕੋਈ ਅਜਿਹਾ ਕਰਮ ਨਾ ਕਰ ਜਿਸ ਨਾਲ ਤੈਨੂੰ ਰੱਬ ਦੀ ਦਰਗਾਹ 'ਚ ਜਾ ਕੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੇ ਪੈਰੋਕਾਰਾਂ ਨੂੰ ਕਾਲੇ-ਕਰਮ ਕਰਨ ਅਤੇ ਕਾਲੀ ਕਮਾਈ ਤੋਂ ਦੂਰ ਰਹਿਣ ਦਾ ਪੈਗ਼ਾਮ ਦਿੰਦਾ ਹੈ।