ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ।
ਮੱਧਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਮਜਦੂਰੀ ਮੰਗਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ 'ਤੇ ਕਰਸ਼ਰ ਸੰਚਾਲਕ ਸਣੇ ਛੇ ਲੋਕਾਂ ਨੇ ਕਥਿਤ ਰੂਪ ਵਿਚ 50 ਸਾਲ ਦੇ ਇੱਕ ਮਜ਼ਦੂਰ ਦੇ ਗੁਪਤ ਅੰਗ ਵਿੱਚ ਕੰਪ੍ਰੈਸਰ ਮਸ਼ੀਨ ਦੇ ਪਾਇਪ ਨਾਲ ਹਵਾ ਭਰ ਦਿੱਤੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗ ਫਟ ਗਏ ਅਤੇ ਮੌਤ ਹੋ ਗਈ।
ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਅੱਜ ਪਰਦਾਫਾਸ਼ ਕੀਤਾ ਹੈ ਜੋ ਮਹਿੰਦਰਾ ਬੋਲੈਰੋ ਪਿਕ ਅੱਪ ਅਤੇ ਹੋਰ ਵਾਹਨਾਂ ਨੂੰ ਪੰਜਾਬ ਅਤੇ ਹਰਿਆਣਾ ਤੋਂ ਚੋਰੀ ਕਰਕੇ ਉਨਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸਨ।