Friday, November 22, 2024
 

ਜੰਮੂ ਕਸ਼ਮੀਰ

ਕਸ਼ਮੀਰ ਪੁਲਿਸ ਦੇ ਆਈਜੀ ਨੇ ਸੀਆਰਪੀਐਫ਼ ਖ਼ਿਲਾਫ਼ ਟਿੱਪਣੀ ਕਰ ਕੇ ਖੜਾ ਕੀਤਾ ਵਿਵਾਦ

May 10, 2020 01:46 PM

ਜੰਮੂ : ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵਿਜੈ ਕੁਮਾਰ ਨੇ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਸੀਆਰਪੀਐਫ ਦੀ ਭੂਮਿਕਾ ਉੱਤੇ ਟਿੱਪਣੀ ਕਰਦਿਆਂ ਵਾਦੀ ਵਿੱਚ ਤਾਇਨਾਤ ਫੌਜਾਂ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ। ਕੁਝ ਦਿ€ ਪਹਿਲਾ ਬਾਰਾਮੂਲਾ ਦੇ ਜ਼ਿਲ੍ਹਾ ਪੁਲਿਸ ਲਾਈਨਜ਼ ਵਿਖੇ ਡੀਜੀਪੀ ਦਿਲਬਾਗ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਸੰਯੁਕਤ ਫੋਰਸ ਦੀ ਮੀਟਿੰਗ ਵਿੱਚ ਆਈਜੀ ਵਿਜੈ ਕੁਮਾਰ ਨੇ ਕਥਿਤ ਤੌਰ ਤੇ ਕਿਹਾ ਸੀ  ਕਿ ਅਰਧ ਸੈਨਿਕ ਬਲ ਸਿਰਫ ਪ੍ਰਦਰਸ਼ਨ ਲਈ ਹਨ, ਅਸਲ ਆਪ੍ਰੇਸ਼ਨ ਫੌਜ ਕਰਦੀ ਹੈ। ਇਹ ਯੂਨਿਟ ਨੈਸ਼ਨਲ ਰਾਈਫਲਜ਼ ਸਟੇਟ ਪੁਲਿਸ ਦੀ ਖੁਫੀਆ ਜਾਣਕਾਰੀ ਦੀ ਸਹਾਇਤਾ ਨਾਲ ਕੰਮ ਕਰਦੀ ਹੈ। ਭਾਰਤੀ ਪੁਲਿਸ ਸੇਵਾ ਦੇ 1997 ਬੈਚ ਦੇ ਇੱਕ ਅਧਿਕਾਰੀ ਕੁਮਾਰ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਸੀਆਰਪੀਐਫ ਦਾ ਕਸ਼ਮੀਰ 'ਚ ਕੰਮ ਚੰਗਾ ਨਹੀਂ ਹੈ। ਉਹ ਇਸ ਨੂੰ ਬਿਹਤਰ ਜਾਣਦਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਰਧ ਸੈਨਿਕ ਬਲ ਲਈ ਡੈਪੂਟੇਸ਼ਨ 'ਤੇ ਕੰਮ ਕੀਤਾ ਹੈ। ਜਿਸ ਵਕਤ ਅਧਿਕਾਰੀਆਂ ਨੇ ਇਹ ਗੱਲ ਦੱਸੀ ਤਾਂ  ਉੁਸ ਮੀਟਿੰਗ ਵਿੱਚ ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਅਤੇ ਉਨ੍ਹਾਂ ਮੀਟਿੰਗ ਤੋਂ ਬਾਅਦ ਕੁਮਾਰ ਦੇ ਸਾਹਮਣੇ ਵਿਰੋਧ ਪ੍ਰਗਟ ਕੀਤਾ। ਸੀਆਰਪੀਐਫ ਦੇ ਸੀਨੀਅਰ ਕਮਾਂਡਰਾਂ ਨੇ ਇਸ ਮਾਮਲੇ ਵਿੱਚ ਉੱਚ ਪੱਧਰੀ ਦਖਲ ਦੀ ਮੰਗ ਕੀਤੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ  ਟਵੀਟ ਕਰਕੇ ਦੇਸ਼ ਦੀ ਸਭ ਤੋਂ ਵੱਡੀ ਅਰਧ ਸੈਨਿਕ ਬਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕੁਮਾਰ ਸੀਆਰਪੀਐਫ ਵਿੱਚ ਡਿਪਟੀ ਆਈਜੀ (ਨਵੀਂ ਦਿੱਲੀ ਰੇਂਜ) ਰਹਿ ਚੁੱਕੇ ਹਨ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

 
 
 
 
Subscribe