Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਆਸਮਾਨ ਤੋਂ ਆਈ ਮੌਤ : 18 ਹਾਥੀਆਂ ਦੀ ਗਈ ਜਾਨ

May 15, 2021 03:57 PM

ਗੁਹਾਟੀ: ਆਸਾਮ ਵਿਚ ਅਚਾਨਕ ਆਸਮਾਨ ਤੋਂ ਬਿਜਲੀ ਇਵੇਂ ਡਿੱਗੀ ਕਿ 18 ਹਾਥੀਆਂ ਦੀ ਮੌਤ ਹੋ ਗਈ। ਹੁਣ ਜੰਗਲਾਤ ਅਧਿਕਾਰੀ ਇਨ੍ਹਾਂ ਹਾਥੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕਰਨਗੇ ਕਿ ਵਾਕਿਆ ਹੀ ਇਨ੍ਹਾਂ ਹਾਥੀਆਂ ਦੀ ਮੌਤ ਦਾ ਕਾਰਨ ਆਸਮਾਨੀ ਬਿਜਲੀ ਹੈ ਜਾਂ ਨਹੀਂ। ਜਾਣਕਾਰੀ ਮੁਤਾਬਕ ਅਸਾਮ ਦੇ ਨਾਗਾਓਂ ਜ਼ਿਲ੍ਹੇ ਵਿਚ ਸਥਿਤ ਕਾਠੀਯੋਟੋਲੀ ਰੇਂਜ ਦੇ ਪ੍ਰਸਤਾਵਿਤ ਕੁੰਡੌਲੀ ਜੰਗਲਾਤ ਰਿਜ਼ਰਵ ਵਿਚ ਬੁੱਧਵਾਰ ਦੀ ਰਾਤ ਅਸਮਾਨੀ ਬਿਜਲੀ ਡਿੱਗੀ। ਇਸ ਹਾਦਸੇ ਕਾਰਨ ਇੱਥੇ ਹਾਥੀਆਂ ਦੀ ਮੌਤ ਹੋ ਗਈ। ਅਸਾਮ ਦੇ ਮੁੱਖ ਜੰਗਲਾਤ ਦੇ ਮੁੱਖੀ ਅਮਿਤ ਸਹਾਏ ਨੇ ਦੱਸਿਆ ਕਿ ਇਹ ਹਾਦਸਾ ਨਾਗਾਓਂ-ਕਰਬੀ ਐਂਗਲਾਂਗ ਸਰਹੱਦ ਦੇ ਨੇੜੇ ਜੰਗਲ ਵਾਲੀ ਪਹਾੜੀ ਦੇ ਉੱਪਰ ਹੋਇਆ ਹੈ। ਇਹ ਇੱਕ ਬਹੁਤ ਹੀ ਦੂਰ ਦੁਰਾਡੇ ਅਤੇ ਵਖਰਾ ਖੇਤਰ ਹੈ। ਜੰਗਲ ਵਿਭਾਗ ਦੀ ਟੀਮ ਨੂੰ ਇੱਥੇ ਪਹੁੰਚਣ ਵਿਚ 24 ਘੰਟੇ ਲੱਗ ਗਏ। ਮੁਢਲੀ ਜਾਂਚ ਦੇ ਅਧਾਰ 'ਤੇ ਇਹ ਪਾਇਆ ਗਿਆ ਹੈ ਕਿ ਬਿਜਲੀ ਡਿੱਗਣ ਕਾਰਨ ਇਨ੍ਹਾਂ ਹਾਥੀਆਂ ਨੂੰ ਤੇਜ਼ ਝਟਕਾ ਲੱਗਾ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਅਸਾਮ ਦੇ ਪ੍ਰਮੁੱਖ ਜੰਗਲਾਤ ਮੁੱਖੀ (ਜੰਗਲੀ ਜੀਵਣ) ਅਮਿਤ ਸਹਾਏ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਕੁੰਡਤੋਲੀ ਰੇਂਜ ਵਿੱਚ ਕੁੰਡੌਲੀ ਪ੍ਰਸਤਾਵਿਤ ਰਿਜ਼ਰਵ ਜੰਗਲ ਦੇ ਨੇੜੇ ਇੱਕ ਪਹਾੜੀ ਖੇਤਰ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ 18 ਹਾਥੀਆਂ ਦੀਆਂ ਲਾਸ਼ਾਂ ਦੋ ਵੱਖ-ਵੱਖ ਥਾਂਵਾਂ 'ਤੇ ਮਿਲੀਆਂ।

ਅਮਿਤ ਸਹਾਏ ਨੇ ਕਿਹਾ, '14 ਹਾਥੀਆਂ ਦੀਆਂ ਲਾਸ਼ਾਂ ਇੱਕ ਥਾਂ ਤੋਂ ਮਿਲੀਆਂ ਹਨ ਅਤੇ ਦੂਜੇ ਚਾਰ ਹਾਥੀਆਂ ਦੀਆਂ ਲਾਸ਼ਾਂ ਵਖਰੀ ਥਾਂ ਤੋਂ ਮਿਲੀਆਂ। ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਹਾਥੀ ਦੀ ਮੌਤ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਪਸ਼ੂ ਰੋਗੀਆਂ ਨੂੰ ਘਟਨਾ ਸਥਾਨ 'ਤੇ ਲਿਜਾਇਆ ਗਿਆ ਹੈ।"

ਅਸਾਮ ਦੇ ਜੰਗਲਾਤ ਮੰਤਰੀ ਪਰਿਮਲ ਸ਼ੁਕਲਾਬੇਦਿਆ ਨੇ ਕਾਠੀਯੋਟੋਲੀ ਰੇਂਜ ਵਿੱਚ ਬਿਜਲੀ ਡਿੱਗਣ ਕਾਰਨ 18 ਜੰਗਲੀ ਹਾਥੀਆਂ ਦੀ ਮੌਤ 'ਤੇ ਸੋਗ ਕੀਤਾ। ਮੰਤਰੀ ਸ਼ੁਕਲਾਬੈਦਿਆ ਨੇ ਕਿਹਾ ਕਿ ਉਹ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਨਿਰਦੇਸ਼ਾਂ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਸਵੇਰੇ ਪੀਸੀਸੀਐਫ (ਜੰਗਲੀ ਜੀਵਣ) ਅਤੇ ਹੋਰ ਅਧਿਕਾਰੀਆਂ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ।

 

Have something to say? Post your comment

Subscribe