ਕੋਟਕਪੁਰਾ (ਏਜੰਸੀਆਂ) : ਕੋਟਕਪੁਰਾ ਗੋਲੀਕਾਂਡ ਮਾਮਲੇ ’ਚ ਪੰਜਾਬ ਹਰਿਆਣਾ ਹਾਈਕੋਰਟ ਨੇ ਆਦੇਸ਼ਾਂ ’ਤੇ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗੀ ਐੱਸ.ਆਈ.ਟੀ. ਨੇ ਅੱਜ ਵੀਰਵਾਰ ਨੂੰ ਆਧੁਨਿਕ ਤੌਰ ’ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੋਟਕਪੁਰਾ ਦੇ ਬੱਤੀਆਂ ਵਾਲੇ ਚੌਂਕ ’ਚ ਪਹੁੰਚ ਕੇ ਸਬੰਧਿਤ ਅਧਿਕਾਰੀਆਂ ਤੋਂ ਜਾਣਕਾਰੀ ਲਈ। ਜਾਇਜ਼ਾ ਲੈਣ ਵਾਲੀ ਟੀਮ ’ਚ ਐੱਸ.ਆਈ.ਟੀ. ਦੇ ਮੁਖੀ ਅਤੇ ਏ.ਡੀ.ਜੀ.ਪੀ. ਵਿਜੀਲੈਂਸ ਐੱਲ.ਕੇ.ਯਾਦਵ ਤੋਂ ਇਲਾਵਾ ਟੀਮ ਦੇ ਮੈਂਬਰ ਪੁਲਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀ.ਆਈ.ਜੀ. ਫ਼ਰੀਦਕੋਟ ਰੇਂਜ ਸੁਰਜੀਤ ਸਿੰਘ ਵੀ ਸ਼ਾਮਲ ਸਨ।