ਚੰਡੀਗੜ੍ਹ : ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦਾ ਕਥਿਤ ਤੌਰ 'ਤੇ ਉਲੰਘਨ ਕਰਨ ਲਈ ਪੰਜਾਬ ਦੇ ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀਆਂ ਨੇ ਚੋਣ ਪ੍ਰਚਾਰ ਬੰਦ ਹੋਣ ਦੇ ਬਾਅਦ ਸ਼ੁਕਰਵਾਰ ਰਾਤ ਨੂੰ ਪਠਾਨਕੋਟ 'ਚ ਦਿਉਲ ਦੀ ਜਨ ਸਭਾ 'ਤੇ ਗੰਭੀਰ ਰੂਪ ਵਿਚ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਭਾ 'ਚ ਇਕ ਲਾਊਡ ਸਪੀਕਰ ਦੀ ਵਰਤੋਂ ਕੀਤੀ ਗਈ ਜਿਥੇ। ਕਰੀਬ 200 ਲੋਕ ਮੌਜੂਦ ਸਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਪ੍ਰਚਾਰ ਬੰਦ ਹੋਣ ਦੌਰਾਨ ਜਨ ਸਭਾ ਕਰ ਕੇ ਦਿਉਲ ਨੇ ਚੋਣ ਜ਼ਾਬਤੇ ਦਾ ਉਲੰਘਨ ਕੀਤਾ ਹੈ। ਚੋਣ ਪ੍ਰਕਿਰਿਆ ਦੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਮੁਹਿੰਮ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਦਿਉਲ ਗੁਰਦਾਸਪੁਰ ਸੰਸਦੀ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵਿਰੁਧ ਚੋਣ ਮੈਦਾਨ ਵਿਚ ਹਨ।