ਰੋਮ : ਕੋਰੋਨਾ ਵਾਇਰਸ ਵਿਰੁਧ ਟੀਕਾਕਰਨ ਸੰਬੰਧੀ ਇਟਲੀ ਦੀ ਇਕ ਮਹਿਲਾ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹੁਣ ਹਰੇਕ ਸਵਾਲ ਦਾ ਜਵਾਬ ਬਣ ਗਈ ਹੈ ਕਿਉਂਕਿ ਮਹਿਲਾ ਨੂੰ ਵੈਕਸੀਨ ਦੀਆਂ ਇਕੱਠੀਆਂ 6 ਖੁਰਾਕਾਂ ਲਗਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਇਟਲੀ ਦੀ 23 ਸਾਲਾ ਮਹਿਲਾ ਕੋਰੋਨਾ ਵੈਕਸੀਨ ਲਗਵਾਉਣ ਮਗਰੋਂ ਸੁਰਖੀਆਂ ਵਿਚ ਹੈ। ਹਸਪਤਾਲ ਦੀ ਨਰਸ ਨੇ ਮਹਿਲਾ ਨੂੰ ਫਾਈਜ਼ਰ ਬਾਇਓਨਟੈਕਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰ ਦੇ ਦਿੱਤੀਆਂ, ਜਿਸ ਮਗਰੋਂ ਪੂਰੇ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ। ਮਹਿਲਾ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਏ.ਜੀ.ਆਈ. ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇਹ ਪੂਰਾ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਮਗਰੋਂ ਵੀ ਮਹਿਲਾ ਦੀ ਸਥਿਤੀ ਪੂਰੀ ਤਰ੍ਹਾਂ ਠੀਕ ਸੀ ਅਤੇ ਉਹ ਨੋਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਭਾਵੇਂਕਿ ਸਾਵਧਾਨੀ ਵਜੋਂ ਮਹਿਲਾ ਨੂੰ ਤੁਰੰਤ ਤਰਲ ਪਦਾਰਥ ਪਿਲਾਇਆ ਗਿਆ ਸੀ ਅਤੇ ਉਸ ਨੂੰ ਪੈਰਾਸਿਟਾਮੌਲ ਵੀ ਖਵਾਈ ਗਈ ਪਰ ਮਹਿਲਾ ਪੂਰੀ ਤਰ੍ਹਾਂ ਨੋਰਮਲ ਰਹੀ। ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀ ਮਹਿਲਾ ਨੂੰ ਲਗਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ ਜੋ ਇਕ ਵਾਰ ਖੁੱਲ੍ਹਣ 'ਤੇ 6 ਵੱਖੋ-ਵੱਖ ਲੋਕਾਂ ਨੂੰ ਲਗਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕ ਮਹਿਲਾ ਨੂੰ ਹੀ 6 ਖੁਰਾਕਾਂ ਲਗਾ ਦਿੱਤੀਆਂ। ਪੂਰੀ ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਮਾਮਲਾ ਸਾਹਮਣੇ ਆਇਆ ਹੈ।
ਨਿਊਜ਼ ਏਜੰਸੀ ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਮਹਿਲਾ ਦੇ ਬਾਰੇ ਵਿਚ ਇਟਲੀ ਦੇ ਮੈਡੀਸਨ ਰੈਗੁਲੇਟਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਉੱਥੇ ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਵੇਂਕਿ ਹਾਲੇ ਤੱਕ ਕਿਸੇ ਨੁਕਸਾਨ ਦੀ ਰਿਪੋਰਟ ਦਰਜ ਨਹੀਂ ਕਰਵਾਈ ਗਈ ਹੈ।