Sunday, November 24, 2024
 

ਸੰਸਾਰ

ਭਾਰਤੀ ਵੈਰੀਐਂਟ ਵਿਸ਼ਵ ਖ਼ਤਰਾ ਬਣਿਆ : WHO

May 11, 2021 09:50 AM

ਜਨੇਵਾ : ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਡਬਲ ਮਿਊਟੈਂਟ ਯਾਨੀ ਬੀ.1.617 ਵੈਰੀਐਂਟ ਨੂੰ ਵਿਸ਼ਵ ਚਿੰਤਾ ਦਾ ਕਾਰਨ ਦੱਸਿਆ ਹੈ। ਪਹਿਲੀ ਵਾਰੀ ਇਸ ਵੈਰੀਐਂਟ ਦੀ ਪਛਾਣ ਪਿਛਲੇ ਸਾਲ ਹੋਈ ਸੀ।

ਡਬਲਯੂਐੱਚਓ ਦੀ ਮਾਰੀਆ ਵਾਨ ਕਰਖੋਵੇ ਨੇ ਕਿਹਾ, 'ਅਸੀਂ ਇਸ ਵਾਇਰਸ ਨੂੰ ਵਿਸ਼ਵ ਪੱਧਰ 'ਤੇ ਚਿੰਤਾ ਦੇ ਕਾਰਨ ਦੇ ਰੂਪ 'ਚ ਵਰਗੀਕ੍ਰਿਤ ਕਰ ਰਹੇ ਹਾਂ। ਅਜਿਹੀਆਂ ਜਾਣਕਾਰੀਆਂ ਹਨ ਜਿਸ ਨਾਲ ਇਸ ਦੀ ਇਨਫੈਕਸ਼ਨ ਵਧਣ ਦਾ ਪਤਾ ਲੱਗ ਰਿਹਾ ਹੈ।' ਡਬਲਯੂਐੱਚਓ ਨੇ ਕਿਹਾ ਕਿ ਬੀ.1.617 ਦਾ ਕਰੀਬੀ ਵੈਰੀਐਂਟ ਭਾਰਤ 'ਚ ਪਿਛਲੇ ਸਾਲ ਦਸੰਬਰ 'ਚ ਦੇਖਿਆ ਗਿਆ ਸੀ। ਉੱਥੇ, ਇਸ ਤੋਂ ਪਹਿਲਾਂ ਦਾ ਇਕ ਵੈਰੀਐਂਟ ਅਕਤੂਬਰ 2020 'ਚ ਦੇਖਿਆ ਗਿਆ ਸੀ। ਇਹ ਵੈਰੀਐਂਟ ਹੁਣ ਤਕ ਕਈ ਦੇਸ਼ਾਂ 'ਚ ਫੈਲ ਚੁੱਕਾ ਹੈ। ਤੇਜ਼ੀ ਨਾਲ ਵਧਦੇ ਇਨਫੈਕਸ਼ਨ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਆਵਾਜਾਈ ਸੀਮਤ ਜਾਂ ਬੰਦ ਕਰ ਦਿੱਤੀ ਹੈ। ਵਾਨ ਨੇ ਕਿਹਾ ਕਿ ਮੰਗਲਵਾਰ ਤਕ ਇਸ ਵੈਰੀਐਂਟ ਤੇ ਇਸੇ ਦੀ ਲੜੀ ਦੇ ਤਿੰਨ ਹੋਰ ਵੈਰੀਐਂਟਸ ਨਾਲ ਜੁੜੀ ਕੁਝ ਹੋਰ ਜਾਣਕਾਰੀ ਉਪਲਬਧ ਹੋ ਜਾਵੇਗੀ।

ਇਸ ਵਾਇਰਸ ਦੀ ਇਨਫੈਕਸ਼ਨ ਸਮਰੱਥਾ ਬਹੁਤ ਜ਼ਿਆਦਾ ਹੈ। ਭਾਰਤ 'ਚ ਦੂਜੀ ਲਹਿਰ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਕਾਰਨ ਇਸੇ ਵੈਰੀਐਂਟ ਨੂੰ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਡਬਲਯੂਐੱਚਓ ਨੇ ਕਿਹਾ ਸੀ ਕਿ 17 ਦੇਸ਼ਾਂ 'ਚ ਇਹ ਵੈਰੀਐਂਟ ਦੇਖਿਆ ਜਾ ਚੁੱਕਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe