ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਗਰਦਾਲਾਦੀਨੇ ਮੰਡਲ ਦੇ ਤਲਗਾਸੁਪੱਲੀ ਪਿੰਡ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸੱਤ ਖੇਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਡਿਪਟੀ ਸੁਪਰਡੈਂਟ ਆਫ ਪੁਲਿਸ ਵੈਂਕਟੇਸ਼ਵਰੁਲੂ ਨੇ ਦੱਸਿਆ ਕਿ 12 ਖੇਤ ਮਜ਼ਦੂਰ ਆਪਣਾ ਕੰਮ ਖਤਮ ਕਰਕੇ ਖੇਤਾਂ ਤੋਂ ਵਾਪਸ ਆ ਰਹੇ ਸਨ। ਇੱਕ ਤੇਜ਼ ਰਫ਼ਤਾਰ ਆਰਟੀਸੀ ਬੱਸ ਇੱਕ ਆਟੋ ਰਿਕਸ਼ਾ ਨਾਲ ਟਕਰਾ ਗਈ, ਜਿਸ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ।
ਜ਼ਖ਼ਮੀਆਂ ਨੂੰ ਜੀਜੀਐਚ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਆਰਟੀਸੀ ਬੱਸ ਡਰਾਈਵਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।