ਸਿਡਨੀ : ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕਮਾਲ ਕਰਦੇ ਹੋਏ ਅਜਿਹੇ ਬੂਟ ਬਣਾਏ ਹਨ ਜੋ ਨੇਤਰਹੀਣਾਂ ਦੀ ਪੂਰੀ ਤਰ੍ਹਾਂ ਮਦਦ ਕਰਨ ਵਿਚ ਕਾਰਗਰ ਹਨ। ਦਰਾਸਲ ਇਨ੍ਹਾਂ ਬੂਟਾਂ ਵਿਚ ਸੈਂਸਰ ਅਤੇ ਕੈਮਰੇ ਲੱਗੇ ਹੋਏ ਹਨ ਜੋ ਬੂਟ ਪਾਉਣ ਵਾਲਿਆਂ ਦੀ ਮਦਦ ਕਰਨਗੇ । ਦਸਣਯੋਗ ਹੈ ਕਿ ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀਆਂ ਨੇ ਨੇਤਰਹੀਨਾਂ ਲਈ ਖਾਸ ਤਰ੍ਹਾਂ ਦੇ ਬੂਟ ਤਿਆਰ ਕੀਤੇ ਹਨ, ਜਿਹਨਾਂ ਨੂੰ 'ਬੁੱਧੀਮਾਨ' ਬੂਟ ਵੀ ਕਿਹਾ ਜਾ ਰਿਹਾ ਹੈ। ਇਸ ਵਿਸ਼ੇਸ਼ ਬੂਟ ਉਹਨਾਂ ਨੂੰ ਕਈ ਮੁਸ਼ਕਲਾਂ ਤੋਂ ਬਚਣ ਵਿਚ ਮਦਦ ਕਰਨਗੇ। ਇਹ ਬੂਟ ਆਰਟੀਫੀਸ਼ਲ ਇੰਟੈਂਲੀਜੈਂਸ ਜ਼ਰੀਏ ਨੇਤਰਹੀਨਾਂ ਦੀ ਮਦਦ ਕਰਨਗੇ। ਇਸ ਵਿਚ ਦੋ ਕੈਮਰੇ ਅਤੇ ਅਲਟ੍ਰਾਸੋਨਿਕ ਸੈਂਸਰਜ਼ ਲੱਗੇ ਹਨ।
ਇਹ ਸਾਊਂਡ ਐਲਰਟ ਅਤੇ ਵਾਈਬ੍ਰੇਸ਼ਨ ਨਾਲ ਉਹਨਾਂ ਨੂੰ ਰਸਤੇ ਦੀਆਂ ਰੁਕਾਵਟਾਂ ਤੋਂ ਸਾਵਧਾਨ ਕਰਨਗੇ। ਇਹਨਾਂ ਬੂਟਾਂ ਦੀ ਕੀਮਤ ਕਰੀਬ 2.77 ਲੱਖ ਰੁਪਏ ਹੋਵੇਗੀ। ਇਹਨਾਂ ਬੂਟਾਂ ਨੂੰ ਖਾਸ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਮਿਲ ਕੇ ਟੈਕ ਇਨੋਵੇਸ਼ਨ ਦੇ ਵਿਗਿਆਨੀਆਂ ਨੇ ਬਣਾਇਆ ਹੈ। InnoMake ਨਾਮ ਦੀ 2, 700 ਪੌਂਡ (€ 3, 200) ਉਤਪਾਦ, ਆਸਟ੍ਰੇਲੀਆਈ ਕੰਪਨੀ ਟੇਕ-ਇਨੋਵੇਸ਼ਨ ਨੇ ਇਹਨਾਂ ਬੂਟਾਂ ਨੂੰ ਬਣਾਇਆ ਹੈ, ਜਿਸ ਨੂੰ ਗ੍ਰੇਜ਼ ਯੂਨੀਵਰਸਿਟੀ ਆਫ ਤਕਨਾਲੋਜੀ (TU Graz) ਦੁਆਰਾ ਸਮਰਥਿਤ ਕੀਤਾ ਗਿਆ ਹੈ।ਉਤਪਾਦਾਂ ਵਿਚ ਹਰੇਕ ਬੂਟ ਦੀ ਨੋਕ ਨਾਲ ਜੁੜੇ ਵਾਟਰਪਰੂਫ ਅਲਟ੍ਰਾਸੋਨਿਕ ਸੈਂਸਰ ਹੁੰਦੇ ਹਨ, ਜੋ ਰੁਕਾਵਟਾਂ ਨੇੜੇ ਕੰਪਨ ਅਤੇ ਸ਼ੋਰ ਕਰਦੇ ਹਨ। ਰੁਕਾਵਟਾਂ ਕੰਪਨ ਮੁਤਾਬਕ ਘੱਟੇ ਅਤੇ ਜ਼ਿਆਦਾ ਤੇਜ਼ ਹੁੰਦੀਆਂ ਹਨ।