ਮੈਲਬੌਰਨ : ਆਸਟ੍ਰੇਲੀਆਈ ਇਸ ਦੇ ਨਾਲ ਹੀ ਉਹਨਾਂ ਨੂੰ ਸਵਦੇਸ਼ ਲਿਆਉਣ ਵਾਲੇ ਜਹਾਜ਼ ਜਲਦੀ ਹੀ ਉਡਾਣ ਭਰਨਗੇ। ਇਸ ਸਬੰਧੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਨਾਗਰਿਕਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਭਾਰਤ ਤੋਂ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ 'ਤੇ 15 ਮਈ ਤੱਕ ਲੱਗੀ ਯਾਤਰਾ ਪਾਬੰਦੀ ਅੱਗੇ ਨਹੀਂ ਵਧਾਈ ਜਾਵੇਗੀ। ਆਸਟ੍ਰੇਲੀਆਈ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਹਾਲ ਹੀ ਵਿਚ ਸਵਦੇਸ਼ ਪਰਤਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਤੱਕ ਦਾ ਸਮਾਂ ਬਿਤਾਉਣ ਵਾਲੇ ਆਪਣੇ ਨਾਗਰਿਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੈ।ਇਸ ਪਾਬੰਦੀ ਦੀ ਉਲੰਘਣਾ ਕਰਨ 'ਤੇ ਸਰਕਾਰ ਨੇ ਪੰਜ ਸਾਲ ਕੈਦ ਜਾਂ 50, 889 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ।
ਇਸ ਮਾਮਲੇ 'ਤੇ ਸਰਕਾਰ ਦੇ ਆਦੇਸ਼ ਦੀ ਮਿਆਦ 15 ਮਈ ਨੂੰ ਖ਼ਤਮ ਹੋ ਜਾਵੇਗੀ। ਰਾਸ਼ਟਰੀ ਸੁਰੱਖਿਆ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਦੇ ਬਾਅਦ ਮੌਰੀਸਨ ਨੇ ਇਸ 'ਤੇ ਸਹਿਮਤੀ ਜਤਾਈ ਕਿ ਇਸ ਮਿਆਦ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਹੈ।ਉਹਨਾਂ ਨੇ ਕਿਹਾ, ''ਇਹ ਫ਼ੈਸਲਾ ਲਿਆ ਗਿਆ ਕਿ 15 ਮਈ ਤੱਕ ਦਾ ਸੁਰੱਖਿਆ ਆਦੇਸ਼ ਕਾਫੀ ਪ੍ਰਭਾਵੀ ਸਾਬਤ ਹੋਇਆ ਅਤੇ ਇਸ ਦੀ ਮਿਆਦ ਪੂਰੀ ਹੋਣ ਤੱਕ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।'' ਮੌਰੀਸਨ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਇਕ ਦਿਨ ਪਹਿਲਾਂ 73 ਸਾਲਾ ਆਸਟ੍ਰੇਲੀਆਈ ਨਾਗਰਿਕ ਨੇ ਸਿਡਨੀ ਦੀ ਸੰਘੀ ਅਦਾਲਤ ਵਿਚ ਪਾਬੰਦੀ ਨੂੰ ਚੁਣੌਤੀ ਦਿੱਤੀ। ਇਹ ਵਿਅਕਤੀ ਪਿਛਲੇ ਸਾਲ ਮਾਰਚ ਤੋਂ ਬੇਂਗਲੁਰੂ ਵਿਚ ਫਸਿਆ ਹੋਇਆ ਹੈ।