ਨਵੀਂ ਦਿੱਲੀ : ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਉਥੇ ਜਾ ਸਣਗੇ। ਦਿੱਲੀ ਸਥਿਤ, ਅਮਰੀਕੀ ਹਾਈ ਕਮਿਸ਼ਮਨ ਨੇ ਮੰਗਲਵਾਰ ਨੂੰ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੇ ਕਾਲਜ ਇੱਕ ਅਗਸਤ ਤੋਂ ਪਹਿਲਾਂ ਚਾਲੂ ਹੋ ਰਹੇ ਹਨ ਉਹ ਅਮਰੀਕਾ ਵਿਚ ਜਾ ਸਕਦੇ ਹਨ। ਇਸ ਸਬੰਧ ਵਿਚ ਵਿਦਿਆਰਥੀ ਵੀਜ਼ਾ ਧਾਰਕ ਅਪਣੇ ਅਪਣੇ ਸਬੰਧਤ ਸਿੱਖਿਆ ਸੰਸਥਾ ਨਾਲ ਸੰਪਰਕ ਕਰਕੇ ਵਿਕਲਪ ਪਤਾ ਕਰਨ।
ਅਮਰੀਕੀ ਰਾਸ਼ਟਰਪਤੀ ਦੁਆਰਾ ਜਾਰੀ ਮੌਜੂਦਾ ਸਰਕੂਲਰ ਦੇ ਅਨੁਸਾਰ ਵਿਦਿਆਰਥੀ ਵੀਜ਼ਾ ਧਾਰੀ ਅਮਰੀਕਾ ਜਾ ਸਕਦੇ ਹਨ। ਉਨ੍ਹਾਂ ’ਤੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਲਾਗੂ ਯਾਤਰਾ ਪਾਬੰਦੀ ਨਹੀਂ ਹੋਵੇਗੀ। ਜੇਕਰ ਸਬੰਧਤ ਵਿਦਿਆਰਥੀ ਦੀ ਕਲਾਸ ਇੱਕ ਅਗਸਤ 2021 ਤੋਂ ਜਾਂ ਇਸ ਤੋਂ ਸ਼ੁਰੂ ਹੋਣ ਵਾਲੀ ਹੈ ਤਾਂ ਉਹ ਅਮਰੀਕਾ ਪਰਤ ਸਕਦੇ ਹਨ।
ਦੱਸ ਦੇਈਏ, ਅਮਰੀਕਾ ਨੇ ਭਾਰਤ ਤੋਂ ਅਪਣੇ ਇੱਥੇ ਆਉਣ ਵਾਲੇ ਗੈਰ ਅਮਰੀਕੀ ਲੋਕਾਂ ਦੀ ਯਾਤਰਾ ’ਤੇ ਪਾਬੰਦੀ ਲਗਾਈ ਹੈ। ਅਮਰੀਕੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਭਾਰਤ ਵਿਚ ਅਜਿਹੇ ਸਾਰੇ ਗੈਰ ਅਮਰੀਕੀਆਂ ਦੇ ਅਪਣੇ ਦੇਸ਼ ਵਿਚ ਐਂਟਰੀ ’ਤੇ ਰੋਕ ਲਗਾ ਦਿੱਤੀ ਹੈ। ਜੋ ਬੀਤੇ 14 ਦਿਨਾਂ ਦੇ ਅੰਦਰ ਭਾਰਤ ਵਿਚ ਰਹੇ ਹੋਣ। ਇਹ ਪਾਬੰਦੀ ਚਾਰ ਮਈ ਤੋਂ ਅਗਾਮੀ ਆਦੇਸ਼ ਤੱਕ ਲਾਗੂ ਰਹੇਗੀ।
ਭਾਰਤ ਵਿਚ ਕੋਰੋਨਾ ਦੇ ਚਲਦਿਆਂ ਅਜਿਹਾ ਕੀਤਾ ਗਿਆ ਹੈ। ਹਾਲਾਂਕਿ ਇਸ ਆਦੇਸ਼ ਨਾਲ ਅਮਰੀਕੀ ਨਾਗਰਿਕਾਂ, ਗਰੀਨ ਕਾਰਡ ਧਾਰਕਾਂ ਅਤੇ ਉਨ੍ਹਾਂ ਦੇ ਗੈਰ ਅਮਰੀਕੀ ਜੀਵਨ ਸਾਥੀ ਅਤੇ ਬੱਚਿਆਂ ਨੂੰ ਛੋਟ ਰਹੇਗੀ। ਇਸ ਤੋਂ ਇਲਾਵਾ ਕੁਝ ਸ਼ੇ੍ਰਣੀਆਂ ਵਿਚ ਵਿਦਿਆਰਥੀਆਂ, ਸਿੱਖਿਆ ਮਾਹਰਾਂ ਅਤੇ ਪੱਤਰਕਾਰਾਂ ਨੂੰ ਵੀ ਛੋਟ ਰਹੇਗੀ।
ਇਹ ਯਾਤਰਾ ਪਾਬੰਦੀਆਂ ਅਣਮਿੱਥੇ ਸਮੇਂ ਲਈ ਲਾਗੂ ਕੀਤੀਆਂ ਗਈਆਂ ਹਨ। ਇਹ ਰਾਸ਼ਟਰਪਤੀ ਦੇ ਅਗਲੇ ਆਦੇਸ਼ ਨਾਲ ਹੀ ਇਹ ਸਮਾਪਤ ਹੋ ਸਕਦੀਆਂ ਹਨ। ਯਾਨੀ ਇਹ ਪਾਬੰਦੀ ਅਮਰੀਕੀ ਰਾਸ਼ਟਰਪਤੀ ਦੇ ਅਗਲੇ ਆਦੇਸ਼ ਤੱਕ ਜਾਰੀ ਰਹੇਗੀ। ਵਿਦੇਸ਼ ਮੰਤਰਾਲੇ ਨੇ 26 ਅਪ੍ਰੈਲ ਨੂੰ ਜਾਰੀ ਆਦੇਸ਼ ਵਿਚ ਕਿਹਾ ਸੀ ਕਿ ਜਿਹੜੇ ਵਿਦਿਆਰਥੀਆਂ ਦੇ ਕੋਲ ਐਫ-1 ਅਤੇ ਐਮ-1 ਵੀਜ਼ਾ ਹੈ, ਪ੍ਰੰਤੂ ਉਨ੍ਹਾਂ ਦੀ ਕਲਾਸਾਂ ਇੱਕ ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੈ, ਉਨ੍ਹਾਂ ਯਾਤਰਾ ਦੇ ਲਈ ਅਜੇ ਛੋਟ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੈ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ 30 ਦਿਨਾਂ ਦੇ ਅੰਦਰ ਅਮਰੀਕਾ ਵਿਚ ਐਂਟਰ ਕਰ ਸਕਦੇ ਹਨ।