ਬਰੈਂਪਟਨ : ਪ੍ਰਦੂਸ਼ਣ ਨੂੰ ਮਾਤ ਦਿੰਦਿਆਂ ਕੈਨੇਡਾ ਵਿਚ ਹੁਣ ਬਿਜਲੀ ਨਾਂਲ ਚਲਣ ਵਾਲੀਆਂ ਬੱਸਾਂ ਸੜਕਾਂ ਉਤੇ ਆ ਗਈਆਂ ਹਨ। ਐੱਮ.ਪੀ. ਸੋਨੀਆ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਬੈਟਰੀ ਇਲੈਕਟ੍ਰਿਕ ਬੱਸਾਂ (ਬੀਈਬੀਜ਼) ਬਰੈਂਪਟਨ ਦੀਆਂ ਸੜਕਾਂ ‘ਤੇ 4 ਮਈ ਤੋਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ. ਇਹਨਾਂ ਬੱਸਾਂ ਲਈ 2019 ‘ਚ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਸੀ. ਇਹ ਫੈਡਰਲ ਫੰਡਿੰਗ ਗ੍ਰੀਨ ਇਨਫ੍ਰਾਸਟ੍ਰਕਚਰ – ਇਲੈਕਟ੍ਰਿਕ ਵਾਹਨ ਬੁਨਿਆਦੀ ਢਾਂਚਾ ਪ੍ਰੋਗਰਾਮ ਦੁਆਰਾ ਪ੍ਰਦਾਨ ਕੀਤੀ ਗਈ ਸੀ. ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਐੱਮ।ਪੀ ਸੋਨੀਆ ਸਿੱਧੂ ਨੇ ਕਿਹਾ ਕਿ ”ਬਰੈਂਪਟਨ ਦੇ ਵਸਨੀਕਾਂ ਦੇ ਸਫਰ ਨੂੰ ਆਸਾਨ, ਤੇਜ਼ ਅਤੇ ਕਿਫਾਇਤੀ ਬਣਾਉਣ ਲਈ ਜ਼ੀਰੋ-ਐਮੀਸ਼ਨ ਬੱਸਾਂ ਵਿੱਚ ਕੈਨੇਡਾ ਫੈੱਡਰਲ ਸਰਕਾਰ ਦੇ ਨਿਵੇਸ਼ ਦਾ ਟੀਚਾ ਹੈ. ਇਹ ਐਲਾਨ ਬਰੈਂਪਟਨ ਦੇ 2050 ਤੱਕ ਕਾਰਬਨ ਨਿਕਾਸ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਦੇ ਮਹੱਤਵਪੂਰਣ ਟੀਚੇ ਅਤੇ 5 ਸਾਲਾਂ ਵਿੱਚ 5, 000 ਜ਼ੀਰੋ ਇਮੀਸ਼ਨ ਬੱਸਾਂ ਨੂੰ ਜੋੜਨ ਦੀ ਸਾਡੀ ਸਰਕਾਰ ਦੀ ਵਚਨਬੱਧਤਾ ਵੱਲ ਇੱਕ ਮਹੱਤਵਪੂਰਣ ਮੀਲ ਪੱਥਰ ਹੈ. ਇਹ ਕੈਨੇਡੀਅਨ ਨੌਕਰੀਆਂ, ਵਾਤਾਵਰਨ ਤਬਦੀਲੀ ਨਾਲ ਨਜਿੱਠਣ, ਅਤੇ ਕਮਿਊਨਟੀ ਲਈ ਕਾਫੀ ਲਾਹੇਵੰਦ ਹੋਵੇਗਾ.”।