ਸ਼ਰਾਬ ਦੇ ਠੇਕੇ ਖੁਲ੍ਹੇ ਰਹਿਣਗੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਆਪਣਾ ਮਾਲਿਆ ਵੇਖਦੇ ਹੋਏ ਕੁੱਝ ਹੋਰ ਖੁਲ੍ਹਾਂ ਲੋਕਾਂ ਨੂੰ ਦਿਤੀਆਂ ਹਨ। ਦਰਾਸਲ ਚਲ ਰਹੇ ਲਾਕਡਾਉਣ ਦੌਰਾਨ ਪੰਜਾਬ ਸਰਕਾਰ ਨੇ ਕਈ ਹੋਰ ਰਾਹਤ ਭਰੀਆਂ ਛੂਟਾਂ ਦਿਤੀਆਂ ਹਨ। ਜਿਸ ਵਿਚ ਪੈਦਲ ਜਾਣ ਵਾਲੇ ਵਿਅਕਤੀਆਂ ਅਤੇ ਸਾਈਕਲ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਰਾਹਤ ਦਿਤੀ ਹੈ ਮਤਲਬ ਕਿ ਤਾਲਾਬੰਦੀ ਦੌਰਾਨ ਇਹ ਕਿਤੇ ਵੀ ਆ-ਜਾ ਸਕਦੇ ਹਨ। ਹੁਣ ਸ਼ਰਾਬ ਦੇ ਸ਼ੌਕੀਆਂ ਨੂੰ ਹੁਣ ਤੰਗ ਨਹੀਂ ਹੋਣਾ ਪਵੇਗਾ ਕਿਉਂ ਕਿ ਸ਼ਰਾਬ ਦੇ ਠੇਕੇ ਤਾਲਾਬੰਦੀ ਦੌਰਾਨ ਵੀ ਸੋਮਵਾਰ ਤੋਂ ਸ਼ੁਕਰਵਾਰ ਤਕ ਖੁਲੇ ਰਹਿਣਗੇ ਪਰ ਸਮਾਂ ਹੋਵੇਗਾ ਸ਼ਾਮ ਪੰਜਾ ਵਜੇ ਤਕ ਦਾ। ਇਸ ਛੂਟ ਨਾਲ ਪੰਜਾਬ ਸਰਕਾਰ ਨੂੰ ਮਾਲਿਆ ਇਕੱਠਾ ਕਰਨ ਵਿਚ ਵੀ ਸਹਾਇਤਾ ਤਾਂ ਮਿਲੇਗੀ ਹੀ ਨਾਲ ਦੀ ਨਾਲ ਰੋਜ਼ ਸ਼ਰਾਬ ਪੀਣ ਵਾਲਿਆਂ ਨੂੰ ਤਾਂ ਰਾਹਤ ਮਿਲ ਹੀ ਗਈ ਹੈ। ਇਸ ਤੋਂ ਇਲਾਵਾ ਖੇਤੀ ਮਸ਼ੀਨਰੀ ਨਾਲ ਜੁੜੀਆਂ ਦੁਕਾਨਾਂ ਨੂੰ ਵੀ ਰਾਹਤ ਦਿਤੀ ਗਈ ਹੈ ਅਤੇ ਖਾਦ ਤੇ ਬੀਜ ਸਬੰਧੀ ਦੁਕਾਨਾਂ ਵੀ ਖੁਲ੍ਹੀਆਂ ਰਹਿਣਗੀਆਂ, ਇਡਸਟਰੀ ਦਾ ਸਮਾਨ, ਹਾਰਡਵੇਅਰ, ਮੋਟਰ ਪਾਈਪਾਂ ਵਾਲੀਆਂ ਦੁਕਾਨਾਂ ਵੀ ਖੁਲ੍ਹਣਗੀਆਂ।