ਭੋਪਾਲ : ਆਪਣੀ ਫੇਸਬੁੱਕ ਪੋਸਟ ਦੇ ਰਾਹੀਂ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਮੱਧ ਪ੍ਰਦੇਸ਼ ਭਾਜਪਾ ਬੁਲਾਰੇ ਅਨਿਲ ਸੌਮਿਤਰ ਨੂੰ ਭਾਜਪਾ ਨੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਭਾਜਪਾ ਦੇ ਇਕ ਹੋਰ ਨੇਤਾ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਅਨਿਲ ਸੌਮਿਤਰ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਰਾਸ਼ਟਰਪਤੀ ਸਨ ਪਰੰਤੂ ਪਾਕਿਸਤਾਨ ਰਾਸ਼ਟਰ ਕੇ। ਭਾਰਤ ਰਾਸ਼ਟਰ ਵਿਚ ਤਾਂ ਉਨ੍ਹਾਂ ਦੇ ਵਰਗੇ ਕਰੋੜਾਂ ਪੁੱਤਰ ਹੋਏ। ਕੁੱਝ ਲਾਇਕ ਤਾਂ ਕੁੱਝ ਨਾਲਾਇਕ।