ਨਵੀਂ ਦਿੱਲੀ : ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਖ਼ਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਕੋਰੋਨਾ ਆਫ਼ਤ ਦਰਮਿਆਨ ਕੇਵਾਈਸੀ ਕਰਵਾਉਣ ਤੋਂ ਰਾਹਤ ਮਿਲੀ ਹੈ। ਹੁਣ ਬੈਂਕ ਦੇ ਗਾਹਕ ਕੇਵਾਈਸੀ ਦਸਤਾਵੇਜ਼ ਡਾਕ ਦੁਆਰਾ ਜਾਂ By Mail ਦੇ ਜ਼ਰੀਏ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ।
30 ਅਪ੍ਰੈਲ 2021 ਨੂੰ ਐਸਬੀਆਈ ਨੇ 17 ਸਥਾਨਕ ਮੁੱਖ ਦਫਤਰਾਂ ਦੇ ਚੀਫ ਜਨਰਲ ਮੈਨੇਜਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਹ ਦੱਸਿਆ ਗਿਆ ਹੈ ਕਿ ਕੋਵਿਡ -19 ਸੰਕਰਮਣ ਦੇ ਕੇਸ ਇਕ ਵਾਰ ਫਿਰ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਬ੍ਰਾਂਚ ਵਿਚ ਖ਼ਾਤਾਧਾਰਕਾਂ ਦੀ ਮੌਜੂਦਗੀ ਤੋਂ ਬਿਨਾਂ ਡਾਕ ਰਾਹੀਂ ਜਾਂ ਮੇਲ ਰਾਹੀਂ ਕੇ.ਵਾਈ.ਸੀ. ਦਸਤਾਵੇਜ਼ ਬੇਨਤੀ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਬੈਂਕ ਨੇ ਦੱਸਿਆ ਕਿ ਜੇ ਕੇਵਾਈਸੀ ਦੇ ਦਸਤਾਵੇਜ਼ 31 ਮਈ ਤੱਕ ਅਪਡੇਟ ਕਰ ਦਿੱਤੇ ਗਏ ਤਾਂ ਬੈਂਕ ਖਾਤਿਆਂ ਨੂੰ ਫਰੀਜ਼ ਨਹੀਂ ਕਰੇਗਾ। ਬੈਂਕ ਨੇ ਅੱਗੇ ਕਿਹਾ ਕਿ ਕੇਵਾਈਸੀ ਅਪਡੇਟ ਹੋਣ ਕਾਰਨ ਸੀ.ਆਈ.ਐਫ. ਦੀ ਅੰਸ਼ਕ ਫ੍ਰੀਜ਼ 31 ਮਈ 2021 ਤੱਕ ਨਹੀਂ ਕੀਤੀ ਜਾਵੇਗੀ। ਬੈਂਕ ਨੇ ਅੱਗੇ ਕਿਹਾ ਕਿ ਦੇਸ਼ ਭਰ ਵਿਚ ਫੈਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਅਸੀਂ ਡਾਕ ਜਾਂ ਮੇਲ ਰਾਹੀਂ ਕੇਵਾਈਸੀ ਦਸਤਾਵੇਜ਼ਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਬੈਂਕ ਦੁਆਰਾ ਇੱਕ ਟ੍ਰੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ। ਖ਼ਾਤਾਧਾਰਕਾਂ ਨੂੰ ਹੁਣ ਬੈਂਕ ਬ੍ਰਾਂਚ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਬੈਂਕ ਨਾਲ ਸਬੰਧਤ ਕੰਮ ਘਰ ਬੈਠੇ 1800 112 211 ਅਤੇ 1800 425 3800 ਟੋਲ ਫ੍ਰੀ ਨੰਬਰਾਂ ਤੇ ਕਾਲ ਕਰਕੇ ਪੂਰੇ ਕਰ ਸਕਦੇ ਹੋ।