ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਮਈ ਦੇ ਮਹੀਨੇ ਲਈ ਬਿਨਾਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ ਹਨ। ਇਹ ਕੀਮਤਾਂ ਮਈ ਦੇ ਮਹੀਨੇ ਲਾਗੂ ਹੋਣਗੀਆਂ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਆਉਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਆਮ ਜਨਤਾ ਨੂੰ ਵੀ LPG ਸਿਲੰਡਰ ਸਸਤੇ 'ਚ ਮਿਲ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ। ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ ਮਹੀਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 10 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਦਿੱਲੀ 'ਚ LPG ਸਿਲੰਡਰ ਦੀ ਮੌਜੂਦਾ ਕੀਮਤ 809 ਰੁਪਏ ਹੈ। ਜਦਕਿ ਇਸ ਸਾਲ ਜਨਵਰੀ 'ਚ LPG ਸਿਲੰਡਰ ਦੀ ਕੀਮਤ 694 ਰੁਪਏ ਸੀ ਜਿਸ ਨੂੰ ਫਰਵਰੀ 'ਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ। ਇਸ ਤੋਂ ਬਾਅਦ 15 ਫਰਵਰੀ ਨੂੰ ਕੀਮਤ 769 ਰੁਪਏ ਹੋ ਗਏ। 25 ਫਰਵਰੀ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਕਰ ਦਿੱਤੇ ਗਏ। ਮਾਰਚ 'ਚ LPG ਸਿਲੰਡਰ ਦੀ ਕੀਮਤ 819 ਰੁਪਏ ਕਰ ਦਿੱਤੀਆਂ ਗਈਆਂ ਸਨ।