ਨਵੀਂ ਦਿੱਲੀ : ਡਿਜ਼ੀਟਲ ਪੇਮੈਂਟ ਤੇ ਵਿੱਤੀ ਸੇਵਾਵਾਂ ਉਪਲਬਧ ਕਰਵਾਉਣ ਵਾਲੀ ਕੰਪਨੀ ਪੇਟੀਐੱਮ ਨੇ 21, 000 Oxygen Concentrators ਲਈ ਆਰਡਰ ਦਿੱਤਾ ਹੈ, ਜੋ ਦੇਸ਼ ’ਚ ਮਈ ਦੇ ਪਹਿਲੇ ਹਫ਼ਤੇ ਤੋਂ ਉਪਲਬਧ ਹੋ ਜਾਣਗੇ। ਕੰਪਨੀ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਜਨਤਾ ਤੋਂ 5 ਕਰੋੜ ਰੁਪਏ ਦਾ ਯੋਗਦਾਨ ਇਕੱਠਾ ਕੀਤਾ ਹੈ ਤੇ ਖ਼ੁਦ ਵੀ 5 ਕਰੋਡ਼ ਰੁਪਏ ਦਾ ਯੋਗਦਾਨ ਪਾਇਆ ਹੈ। ਇਸ 10 ਕਰੋੜ ਰੁਪਏ ਦੀ ਰਾਸ਼ੀ ਨਾਲ Oxygen Concentrators ਦੀ ਖਰੀਦ ਕੀਤੀ ਜਾਵੇਗੀ। ਇਹ Oxygen Concentrators ਹਵਾ ਤੋਂ ਆਕਸੀਜਨ ਲੈਂਦੇ ਹਨ ਤੇ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ’ਚ ਦਿੱਕਤ ਆਉਂਦੀ ਹੈ, ਉਨ੍ਹਾਂ ਦੇ ਕੰਮ ਆਉਂਦੇ ਹਨ। ਕੰਪਨੀ ਦੇ ਬੁਲਾਰੇ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, ‘ਪੇਟੀਐੱਮ ਫਾਊਂਡੇਸ਼ਨ ਨੇ ਤਤਕਾਲ ਰਾਹਤ ਪਹੁੰਚਾਉਣ ਲਈ 21, 000 Oxygen Concentrators ਦੇ ਦਰਾਮਦ ਦਾ ਆਰਡਰ ਦੇ ਦਿੱਤਾ ਹੈ। ਸਾਡੇ Founder ਵਿਜੇ ਸ਼ੇਤਰ ਸ਼ਰਮਾ ਮੈਡੀਕਲ ਖੇਤਰ ਦੇ ਮਾਹਰਾਂ ਨਾਲ ਇਕ ਸਮਰਪਿਤ ਟੀਮ ਦੀ ਅਗਵਾਈ ਕਰ ਰਹੇ ਹਨ ਤਾਂ ਕਿ ਕੋਵਿਡ ਰਾਹਤ ਉਪਾਅ ਨੂੰ ਅੱਗੇ ਵਧਾਇਆ ਜਾ ਸਕੇ।’