Friday, November 22, 2024
 

ਰਾਸ਼ਟਰੀ

Covid-19 : ਸਪੇਨ ਨੇ ਵੀ ਯਾਤਰੀਆਂ ਲਈ ਨਿਯਮ ਕੀਤੇ ਸਖ਼ਤ

April 28, 2021 09:06 AM

ਮੈਡ੍ਰਿਡ : ਭਾਰਤ ਵਿਚ Covid-19 ਕਾਰਣ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਸਪੇਨ ਸਰਕਾਰ ਦੇ ਬੁਲਾਰੇ ਮਾਰਿਆ ਯੀਸ਼ੂ ਨੇ ਦਿੱਤੀ। ਬੁਲਾਰੇ ਨੇ ਆਖਿਆ ਕਿ ਇਹ ਉਪਾਅ, ਜੋ ਬੁੱਧਵਾਰ ਤੋਂ ਪ੍ਰਭਾਵੀ ਹੋਵੇਗਾ, ਉਹ ਤੀਜੇ ਮੁਲਕਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ 'ਤੇ ਲਾਗੂ ਹੋਣਗੇ ਕਿਉਂਕਿ ਭਾਰਤ ਅਤੇ ਸਪੇਨ ਦਰਮਿਆਨ ਕੋਈ ਸਿੱਧੀ ਉਡਾਣ ਨਹੀਂ ਹੈ। ਸਪੇਨ ਨੇ ਮੰਗਲਵਾਰ ਨੂੰ ਆਖਿਆ ਕਿ ਉਹ ਮੁਲਕ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਸਪੇਨ ਨੇ ਬ੍ਰਾਜ਼ੀਲ, ਪੇਰੂ ਅਤੇ ਕੋਲੰਬੀਆ ਦੇ ਨਾਲ-ਨਾਲ ਦੱਖਣੀ ਅਫਰੀਕਾ ਅਤੇ ਮੋਜ਼ਾਬਿੰਕ ਸਣੇ ਅਫਰੀਕਾ ਦੇ 9 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਇਸ ਵਿਚਾਲੇ ਵਿਦੇਸ਼ ਮੰਤਰੀ ਅਰੰਚਾ ਗੋਂਜਾਲੇਜ ਨੇ ਐਲਾਨ ਕੀਤਾ ਕਿ ਸਪੇਨ ਇਸ ਹਫਤੇ ਬਾਅਦ ਵਿਚ ਭਾਰਤ ਨੂੰ ਕੋਵਿਡ-19 ਦੀ ਲਾਗ ਵਿਚ ਵਾਧੇ ਨਾਲ ਨਜਿੱਠਣ ਵਿਚ ਮਦਦ ਕਰਨ ਲਈ 7 ਟਨ ਤੋਂ ਵਧ ਮੈਡੀਕਲ ਸਹਾਇਤਾ ਭੇਜੇਗਾ।

 

Have something to say? Post your comment

 
 
 
 
 
Subscribe