ਬਗਦਾਦ : ਬਗਦਾਦ ਦੇ ਇਕ ਹਸਪਤਾਲ ਵਿਚ ਦੇਰ ਰਾਤ ਆਕਸੀਜਨ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ 24 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਬਨ-ਅਲ-ਖਾਤਿਬ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਤਾਂ ਇਸ ਤੋ ਪਹਿਲਾਂ ਇਸ ਹਸਪਤਾਲ ਦੇ ਆਈ.ਸੀ.ਯੂ. ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਹਸਪਤਾਲ ਵਿਚ ਕਈ ਜਗ੍ਹਾ ਸੜੀਆਂ ਹੋਈਆਂ ਲਾਸ਼ਾਂ ਪਈਆਂ ਹਨ।'' ਮੈਡੀਕਲ ਅਤੇ ਸੁਰੱਖਿਆ ਅਧਿਕਾਰੀਆਂ ਮੁਤਾਬਕ 24 ਲੋਕਾਂ ਦੇ ਮਾਰੇ ਜਾਣ ਦੇ ਇਲਾਵਾ ਘੱਟੋ-ਘੱਟ 40 ਲੋਕ ਜ਼ਖਮੀ ਹਨ। ਈਰਾਕੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਹੈ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਹਸਪਤਾਲ ਵਿਚ ਘੱਟੋ-ਘੱਟ 150 ਮਰੀਜ਼ ਮੌਜੂਦ ਸਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਵਿਚ ਘੱਟੋ-ਘੱਟ ਇਕ ਆਕਸੀਜਨ ਸਿਲੰਡਰ ਫਟ ਜਾਣ ਕਾਰਨ ਲੱਗੀ।