ਵੈਲਿੰਗਟਨ : ਵਿਗਿਆਨੀਆਂ ਵਲੋਂ ਕੀਤੀ ਗਈ ਨਵੀਂ ਖੋਜ ਆਖਦੀ ਹੈ ਕਿ ਹੁਣ ਇਕ ਨਿਊਜ਼ੀਲੈਂਡ ਵਿਚ ਅਗਲੇ 50 ਸਾਲਾਂ ਵਿਚ ਕਦੇ ਵੀ ਇਕ ਵੱਡਾ ਭੂਚਾਲ ਆ ਸਕਦਾ ਹੈ ਤੇ ਇਸ ਦੀ ਤੀਬਰਤਾ 8.0 ਤੱਕ ਹੋ ਸਕਦੀ ਹੈ। ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਦਾ ਮੰਨਣਾ ਹੈ ਕਿ ਅਗਲੇ 50 ਸਾਲਾਂ ਵਿਚ ਦੱਖਣੀ ਆਈਸਲੈਂਡ ਫਾਲਟ ਕਾਰਨ ਵੱਡਾ ਭੂਚਾਲ ਆ ਸਕਦਾ ਹੈ।
ਆਸਟ੍ਰੇਲੀਅਨ ਅਤੇ ਪੈਸੀਫਿਕ ਟੈਕਟੋਨਿਕ ਪਲੇਟਸ ਦੇ ਜੋੜ ’ਤੇ ਦੱਖਣੀ ਆਈਸਲੈਂਡ ਨਾਲ ਲੱਗਦਾ ਅਲਪਾਇਨ ਫਾਲਟ ਮੌਜੂਦ ਹੈ। ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਜੇਮੀ ਹੋਵਾਰਥ ਨੇ ਪਿਛਲੇ 20 ਅਲਪਾਇਨ ਫਾਲਟ ਭੂਚਾਲ ਦਾ ਅਧਿਐਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਕਤੀਸ਼ਾਲੀ ਭੂਚਾਲ ਆ ਸਕਦਾ ਹੈ, ਜੋ ਅਨੁਮਾਨ ਨਾਲੋਂ ਵੀ ਵੱਡਾ ਹੋਵੇਗਾ। ਉਹਨਾਂ ਨੇ ਕਿਹਾ ਕਿ ਪਿਛਲੇ ਭੂਚਾਲਾਂ ਦੇ ਰਿਕਾਰਡ ਤੋਂ ਅਸੀਂ ਮੰਨ ਸਕਦੇ ਹਾਂ ਕਿ ਅਗਲੇ 50 ਸਾਲ ਵਿਚ 7.0 ਜਾਂ ਇਸ ਤੋਂ ਵੱਧ ਦੀ ਤੀਬਰਤਾ ਦਾ ਭੂਚਾਲ ਆਉਣ ਦੀ ਸੰਭਾਵਨਾ 75 ਫੀਸਦੀ ਹੈ।
ਉਹਨਾਂ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਅਲਪਾਇਨ ਫਾਲਟ ਖੇਤਰ ਵਿਚ ਇਕ ਵੱਡੇ ਭੂਚਾਲ ਦੇ ਗਵਾਹ ਬਣ ਸਕਦੇ ਹਾਂ। ਇਸ ਦੀ ਤੁਲਨਾ 1717 ਦੇ ਭੂਚਾਲ ਨਾਲ ਕੀਤੀ ਜਾ ਸਕਦੀ ਹੈ, ਜਿਸ ਦੀ ਤੀਬਰਤਾ 8.1 ਸੀ। ਇਸ ਨਾਲ ਅਲਪਾਇਨ ਫਾਲਟ ਵਿਚ 380 ਕਿਲੋਮੀਟਰ ਦਰਾੜ ਆ ਗਈ ਸੀ।