Friday, November 22, 2024
 

ਪੰਜਾਬ

ਮੋਗਾ ਵਿਚ ਪਤਨੀ ਦਾ ਗੁੱਸਾ ਗੁਆਂਢਣ ਦਾ ਕਤਲ ਕਰ ਕੇ ਕੱਢਿਆ

April 19, 2021 09:31 PM

ਮੋਗਾ (ਏਜੰਸੀਆਂ) : ਮੋਗਾ ਵਿਚ ਹੱਤਿਆ ਦੀ ਇੱਕ ਬੇਖੌਫ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ Îਇੱਕ ਨੌਜਵਾਨ ਦੀ ਪਤਨੀ ਕਿਸੇ ਅਣਬਣ ਦੇ ਚਲਦਿਆਂ ਉਸ ਨੂੰ ਛੱਡ ਕੇ ਪੇਕੇ ਚਲੀ ਗਈ। ਇਸ ਤੋਂ ਬਾਅਦ ਉਸ ਨੇ 60 ਸਾਲਾ ਬਜ਼ੁਰਗ ਗੁਆਂਢਣ ਦੀ ਹੱਤਿਆ ਕਰ ਦਿੱਤੀ।
ਉਸ ਨੂੰ ਸ਼ੱਕ ਸੀ ਕਿ ਇਸੇ ਔਰਤ ਨੇ ਉਸ ਦੀ ਪਤਨੀ ਨੂੰ ਉਸ ਦੇ ਖ਼ਿਲਾਫ਼ ਭੜਕਾਇਆ ਹੈ। ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਕੁਹਾੜੀ ਨਾਲ ਵੱਢ ਦਿੱਤਾ। ਇਸ ਤੋਂ ਬਾਅਦ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰਕੇ ਨੌਜਵਾਨ ਨੂੰ ਕਾਬੂ ਵੀ ਕਰ ਲਿਆ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਪਿੰਡ ਰੌਲੀ ਦੇ 37 ਸਾਲਾ ਸੁਖਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿਚ ਫੋਟੋਸਟੇਟ ਦੀ ਦੁਕਾਨ ਚਲਾਉਂਦਾ ਹੈ। ਸ਼ਨਿੱਚਰਵਾਰ ਨੂੰ ਤਬੀਅਤ ਖਰਾਬ ਹੋ ਜਾਣ ਦੇ ਚਲਦਿਆਂ ਉਹ ਘਰ ’ਤੇ ਸੀ। 14 ਸਾਲ ਦੀ ਬੇਟੀ ਜੋਬਨਪ੍ਰੀਤ ਕੌਰ ਅਤੇ 60 ਸਾਲ ਦੀ ਮਾਂ ਕਰਨੈਲ ਕੌਰ ਉਰਫ ਮਨਜੀਤ ਕੌਰ ਵੀ ਨਾਲ ਹੀ ਮੌਜੂਦ ਸੀ। ਸ਼ਾਮ ਨੂੰ ਕਰੀਬ ਪੌਣੇ ਛੇ ਵਜੇ ਗੁਆਂਢੀ ਪ੍ਰੇਮ ਸਿੰਘ ਹੱਥ ਵਿਚ ਕੁਹਾੜੀ ਲੈ ਕੇ ਉਨ੍ਹਾਂ ਦੇ ਘਰ ਆਇਆ । ਘਰ ਦੇ ਕੋਲ ਮੌਜੂਦ ਉਸ ਦੀ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਪਲਾਂ ਵਿਚ ਹੀ ਉਸ ਦੀ ਗਰਦਨ ’ਤੇ ਕੁਹਾੜੀ ਚਲਾ ਦਿੱਤੀ।
ਅੰਦਰ ਕਮਰੇ ਵਿਚ ਮੌਜੂਦ ਸੁਖਜੀਤ ਅਪਣੀ ਧੀ ਦੇ ਨਾਲ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਅਪਣੀ ਮਾਂ ਨੂੰ ਲਹੂਲੁਹਾਣ ਹਾਲਤ ਵਿਚ ਜ਼ਮੀਨ ’ਤੇ ਪਏ ਦੇਖਿਆ। ਰੌਲਾ ਪਾਉਣ ’ਤੇ ਪ੍ਰੇਮ ਨੇ ਉਸ ਦੇ ਉਪਰ ਵੀ ਹਮਲਾ ਕੀਤਾ, ਲੇਕਿਨ ਉਹ ਬਚ ਗਿਆ ਤੇ ਮੌਕਾ ਪਾ ਕੇ ਪੇ੍ਰਮ ਉਥੋਂ ਭੱਜ ਗਿਆ।
ਘਟਨਾ ਦਾ ਪਤਾ ਚਲਣ ਤੇ ਗੁਆਂਢੀ ਹਰਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਸੁਖਜੀਤ ਦੀ ਜ਼ਖ਼ਮੀ ਮਾਂ ਨੂੰ ਤੁਰੰਤ ਗੱਡੀ ਵਿਚ ਪਾ ਕੇ ਮੈਡੀਸਿਟੀ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਸਪਤਾਲ ਪ੍ਰਸ਼ਾਸਨ ਅਤੇ ਘਰ ਵਾਲਿਆਂ ਦੀ ਸੂਚਨਾ ’ਤੇ ਥਾਣਾ ਮਹਿਣਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਬਾਰੇ ਵਿਚ ਐਸਐਚਓ ਨੇ ਦੱਸਿਆ ਕਿ ਪੁਲਿਸ ਨੇ ਘੰਟੇ ਅੰਦਰ ਹੀ ਪ੍ਰੇਮ ਸਿੰਘ ਨੂੰ ਕੁਹਾੜੀ ਸਣੇ ਗ੍ਰਿਫਤਾਰ ਕਰ ਲਿਆ।
ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਔਰਤ ਅਪਣੇ ਪੇਕੇ ਘਰ ਚਲੀ ਗਈ ਤਾਂ ਉਸ ਦੇ ਪਤੀ ਪ੍ਰੇਮ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਨਸ਼ੇ ਦੀ ਹਾਲਤ ਵਿਚ ਹੀ ਉਸ ਨੇ ਬਜ਼ੁਰਗ ਗੁਆਂਢਣ ਕਰਨੈਲ ਕੌਰ ਦੀ ਹੱÎਤਿਆ ਕਰ ਦਿੱਤੀ। ਉਸ ਨੂੰ ਸ਼ੱਕ ਸੀ ਕਿ ਉਸੇ ਦੇ ਉਕਸਾਉਣ ’ਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਗਈ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe