Friday, November 22, 2024
 

ਚੰਡੀਗੜ੍ਹ / ਮੋਹਾਲੀ

ਕਣਕ ਦੀ ਐਚ.ਡੀ.2967 ਕਿਸਮ ਦੀ ਖਰੀਦ ਨਿਰਵਿਘਨ ਜਾਰੀ: ਆਸ਼ੂ

April 18, 2021 09:45 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਰਾਜ ਵਿਚ ਚੱਲ ਰਹੀ ਕਣਕ ਦੀ ਫਸਲ ਖਰੀਦ ਦੋਰਾਨ ਕਣਕ ਦੀ ਐਚ.ਡੀ. 2967 ਕਿਸਮ ਦੀ ਖਰੀਦ ਨਿਰਵਿਘਨ ਜਾਰੀ ਹੈ, ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।

ਸੂਬੇ ਦੇ ਮਾਲਵਾ ਖੇਤਰ ਖੇਤਰ ਵਿਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਛਪੀਆਂ ਖਬਰਾਂ ਨੂੰ ਤੱਥਾਂ ਤੋਂ ਉਲਟ ਕਰਾਰ ਦਿੰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਰਾਜ ਦੀ ਮਾਲਵਾ ਖੇਤਰ ਵਿਚ ਬੀਤੇ ਕਈ ਸਾਲਾਂ ਤੋਂ ਐਚ.ਡੀ.2967 ਕਿਸਮ ਦੀ ਕਾਸ਼ਤ ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਕਣਕ ਦੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਵਾਨਿਤ ਹੈ ਅਤੇ  ਹਰੇਕ  ਕਣਕ ਖਰੀਦ ਸੀਜਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵਲੋਂ ਇਸ ਕਿਸਮ ਦੀ ਖਰੀਦ ਬਿਨਾਂ ਕਿਸੇ ਰੋਕ ਟੋਕ ਦੇ ਕੀਤੀ ਜਾਂਦੀ ਹੈ।

ਉਨਾਂ ਕਿਹਾ ਕਿ ਮਾਨਸਾ ਜਲਿੇ ਵਿੱਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਜੋ ਖਬਰਾਂ ਛਪੀਆਂ ਹਨ ਉਹ ਤੱਥਾਂ ਤੋਂ ਉਲਟ ਹਨ ਅਸਲ ਵਿਚ ਮੰਡੀ ਵਿੱਚ ਲਿਆਂਦੀ ਗਈ ਫਸਲ ਪੂਰੀ ਤਰਾਂ ਸਾਫ ਨਹੀਂ ਸੀ ਜਿਸ ਕਾਰਨ ਸਬੰਧਤ ਕਿਸਾਨ ਨੂੰ ਕਣਕ ਸਰਕਾਰ ਦੇ ਤੈਅ ਸੁਦਾ ਪੈਮਾਨੇ ਅਨੁਸਾਰ ਸਾਫ ਕਰਕੇ ਲਿਆਉਣ ਲਈ ਕਿਹਾ ਗਿਆ ਸੀ।। 

ਸ੍ਰੀ ਆਸ਼ੂ ਨੇ ਦੱਸਿਆ ਕਿ ਐਫ.ਸੀ.ਆਈ. ਵਲੋ ਇਸ ਕਿਸਮ ਦੀ ਖਰੀਦ ਕਰਨ ਤੋਂ ਕਦੀ ਵੀ ਮਨਾਂ ਨਹੀਂ ਕੀਤਾ ਗਿਆ ਸਗੋਂ ਮਾਨਸਾ ਜ਼ਿਲੇ ਦੀ ਧਾਮੂ ਮੰਡੀ ਵਿੱਚ ਮਿਤੀ 16 ਅਪ੍ਰੈਲ 2021 ਨੂੰ  ਐਚ.ਡੀ.2967 ਕਿਸਮ ਦੀ 750 ਕੁਇੰਟਲ ਅਤੇ 17 ਅਪ੍ਰੈਲ 2021 ਨੂੰ ਐਚ.ਡੀ.2967 ਕਿਸਮ ਦੀ 4500 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ।

ਸ੍ਰੀ ਆਸ਼ੂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। 

 

Have something to say? Post your comment

Subscribe