ਨਿਊਯਾਰਕ (ਏਜੰਸੀਆਂ) : ਖੋਜੀਆਂ ਨੇ ਦੇਖਿਆ ਕਿ ਤਿੰਨ ਹਫ਼ਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਕੁੱਤੇ 96 ਫ਼ੀ ਸਦੀ ਔਸਤ ਸਟੀਕਤਾ ਦੇ ਨਾਲ ਪਿਸ਼ਾਬ ਦੇ ਨਮੂਨਿਆਂ ਨਾਲ ਕੋਰੋਨਾ ਪਾਜ਼ੇਟਿਵ ਪਛਾਣਨ ਲੱਗੇ ਸਨ। ਵੱਧ ਤੋਂ ਵੱਧ ਸਟੀਕਤਾ 99 ਫ਼ੀ ਸਦੀ ਸੀ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੱੁਝ ਕੁੱਤਿਆਂ ਨੂੰ ਟ੍ਰੇਨਿੰਗ ਦਿਤੀ ਹੈ ਜੋ ਲੋਕਾਂ ਦਾ ਪਿਸ਼ਾਬ ਸੁੰਘ ਕੇ ਪਤਾ ਲਗਾਉਣਗੇ ਕਿ ਕੋਰੋਨਾ ਦੀ ਲਾਗ ਹੈ ਜਾਂ ਨਹੀਂ। ਇਸ ਦੀ ਸਟੀਕਤਾ ਵੀ 96 ਫ਼ੀ ਸਦੀ ਤਕ ਹੋਵੇਗੀ। ਅਜਿਹੇ ਵਿਚ ਕੋਰੋਨਾ ਦਾ ਪਤਾ ਲਗਾਉਣ ਲਈ ਨੱਕ ਤੇ ਮੂੰਹ ’ਚ ਸਵੈਬ ਟੈਸਟ ਕਿੱਟ ਦੀ ਸਟਿੱਕ ਦੀ ਜ਼ਰੂਰਤ ਨਹੀਂ ਪਵੇਗੀ।
ਯੂਨੀਵਰਸਟੀ ਆਫ ਪੈਂਸਿਲਵੇਨੀਆ ਸਕੂਲ ਆਫ ਵੈਟਰਨਰੀ ਮੈਡੀਸਿਨ ਵਰਕਿੰਗ ਡਾਗ ਸੈਂਟਰ ਦੀ ਡਾਇਰੈਕਟਰ ਸਿੰਥਿਆ ਓੱਟੋ ਨੇ ਦਸਿਆ ਕਿ ਫਿਲਹਾਲ ਕੁੱਤਿਆਂ ਜ਼ਰੀਏ ਕੋਰੋਨਾ ਟੈਸਟ ਕਰਵਾਉਣ ਦਾ ਤਰੀਕਾ ਪ੍ਰੈਕਟੀਕਲੀ ਲਾਗੂ ਕਰਨਾ ਮੁਸ਼ਕਲ ਹੈ। ਅਜਿਹਾ ਕਰਨ ’ਤੇ ਜਾਨਵਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਆਵਾਜ਼ ਉਠਾ ਸਕਦੀਆਂ ਹਨ, ਪਰ ਕੁੱਤਿਆਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਪਿਸ਼ਾਬ ਸੁੰਘ ਕੇ ਦੱਸ ਦੇਣਗੇ ਕਿ ਕੋਰੋਨਾ ਪਾਜ਼ੇਟਿਵ ਹੈ ਜਾਂ ਨੈਗੇਟਿਵ।
ਸਿੰਥਿਆ ਨੇ ਕਿਹਾ ਕਿ ਕੁੱਤੇ ਅਲੱਗ-ਅਲੱਗ ਤਰ੍ਹਾਂ ਦੀ ਗੰਧ ਪਛਾਣਦੇ ਹਨ। ਦੁਬਈ ਏਅਰਪੋਰਟ ’ਤੇ ਪਹਿਲਾਂ ਹੀ ਕੋਰੋਨਾ ਇਨਫੈਕਟਿਡ ਲੋਕਾਂ ਦੀ ਪਛਾਣ ਲਈ ਸਨਿਫਿੰਗ ਡਾਗ ਤਾਇਨਾਤ ਕੀਤੇ ਗਏ ਹਨ।
ਉਸ ਨੇ ਕਿਹਾ ਕਿ ਹੁਣ ਤਕ ਕਿਸੇ ਇਨਸਾਨ ਦੇ ਪਿਸ਼ਾਬ ਨੂੰ ਸੁੰਘ ਕੇ ਕੁੱਤਾ ਉਸ ਦੇ ਇਨਫੈਕਸ਼ਨ ਦੀ ਜਾਣਕਾਰੀ ਦੇਵੇ, ਅਜਿਹਾ ਹੋਇਆ ਨਹੀਂ ਸੀ। ਇਸ ਲਈ ਸਾਡੀ ਟੀਮ ਨੇ ਪਹਿਲਾਂ 8 ਲੈਬਰਾਡੋਰ ਰਿਟ੍ਰੀਵਰ ਤੇ ਇਕ ਬੈਲਜੀਅਮ ਮੈਲੀਨਾਏ ਨੂੰ ਟਰੇਂਡ ਕੀਤਾ। ਇਸ ਵਿਚ ਉਨ੍ਹਾਂ ਨੂੰ ਯੂਨੀਵਰਸਲ ਡਿਟੈਕਸ਼ਨ ਕੰਪਾਊਂਡ ਸੁੰਘਾਇਆ ਗਿਆ। ਇਸ ਦੀ ਗੰਧ ਕੁਦਰਤੀ ਤੌਰ ’ਤੇ ਕਿਤੇ ਨਹੀਂ ਮਿਲਦੀ। ਇਸਦੀ ਗੰਧ 12 ਅਲੱਗ-ਅਲੱਗ ਗੰਧਾਂ ਤੋਂ ਮਿਲ ਕੇ ਬਣਦੀ ਹੈ। ਇਸ ਲਈ ਜਦੋਂ ਵੀ ਕਿਤਿਉ ਜਾਂ ਉਸ ਨਾਲ ਸਬੰਧਤ ਕੋਈ ਚੀਜ਼ ਗੁਜ਼ਰਦੀ ਹੈ ਤਾਂ ਕੁੱਤੇ ਤੁਰਤ ਪਛਾਣ ਲੈਂਦੇ ਹਨ।
ਖੋਜੀਆਂ ਨੇ ਦਾਅਵਾ ਕੀਤਾ ਕਿ ਤਿੰਨ ਹਫ਼ਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਕੁੱਤੇ 96 ਫ਼ੀ ਸਦੀ ਔਸਤ ਸਟੀਕਤਾ ਦੇ ਨਾਲ ਪਿਸ਼ਾਬ ਦੇ ਨਮੂਨਿਆਂ ਰਾਹੀਂ ਕੋਰੋਨਾ ਪਾਜ਼ੇਟਿਵ ਪਛਾਣਨ ਲੱਗੇ ਸਨ। ਵੱਧ ਤੋਂ ਵੱਧ ਸਟੀਕਤਾ 99 ਫ਼ੀ ਸਦੀ ਸੀ। ਜੋ ਲੋਕ ਨੈਗੇਟਿਵ ਸਨ ਉਨ੍ਹਾਂ ਵਿਚੋਂ ਕੁਝ ਲੋਕ ਵੀ ਹਲਕੇ ਰੂਪ ’ਚ ਇਨਫੈਕਟਿਡ ਸਨ। ਕੁੱਤਿਆਂ ਨੇ ਉਨ੍ਹਾਂ ਨੂੰ ਵੀ ਪਛਾਣ ਲਿਆ, ਜਦਕਿ ਨੈਗੇਟਿਵ ਟੈਸਟ ਵਾਲੇ ਲੋਕਾਂ ਦੀ ਜਾਂਚ ’ਚ ਪਹਿਲਾਂ ਕੋਰੋਨਾ ਦੇ ਲੱਛਣ ਨਹੀਂ ਦਿਸੇ ਸਨ।
ਸਿੰਥਿਆ ਨੇ ਕਿਹਾ ਕਿ ਇਹ ਚੰਗਾ ਤਾਂ ਨਹੀਂ ਲਗਦਾ ਕਿ ਕੁੱਤਿਆਂ ਤੋਂ ਕੋਰੋਨਾ ਇਨਫੈਕਸ਼ਨ ਇਨਸਾਨਾਂ ਦੇ ਪਿਸ਼ਾਬ ਦੀ ਸੁੰਘਾ ਕੇ ਜਾਂਚ ਕਰਵਾਈ ਜਾਵੇ ਪਰ ਭਵਿੱਖ ਵਿਚ ਇਹ ਤਰੀਕਾ ਵੀ ਅਪਨਾਇਆ ਜਾ ਸਕਦਾ ਹੈ ਕਿਉਂਕਿ ਇਹ ਦੂਰੋਂ ਹੀ ਇਨਫੈਕਟਿਡ ਵਿਅਕਤੀ ਦੇ ਪਿਸ਼ਾਬ ਨੂੰ ਸੁੰਘ ਕੇ ਸਟੀਕ ਜਾਣਕਾਰੀ ਦੇ ਦੇਣਗੇ, ਪਰ ਇਸ ਵਿਚ ਇੱਕੋ ਦਿੱਕਤ ਆ ਸਕਦੀ ਹੈ। ਹਰੇਕ ਇਨਸਾਨ ਦੇ ਸਰੀਰ ’ਚੋਂ ਵੱਖਰੀ ਗੰਧ ਨਿਕਲਦੀ ਹੈ, ਇਸ ਲਈ ਪਿਸ਼ਾਬ ਸੁੰਘਣ ਸਮੇਂ ਇਨ੍ਹਾਂ ਨੂੰ ਅਲੱਗ-ਅਲੱਗ ਗੰਧਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਮੁਸ਼ਕਲ ਹੋਵੇਗਾ ਕਿਉਂਕਿ ਟ੍ਰੇਨਿੰਗ ਦੌਰਾਨ ਵੀ ਇਹ ਸਮੱਸਿਆ ਆਈ ਸੀ।