Friday, November 22, 2024
 

ਸੰਸਾਰ

ਸਕਾਟਲੈਂਡ ’ਚ ਬਜ਼ੁਰਗ ਨੂੰ ਭੇਜਿਆ 22000 ਪੌਂਡ ਬਿਜਲੀ ਦਾ ਬਿੱਲ

April 17, 2021 06:46 PM

ਸਕਾਟਲੈਂਡ (ਏਜੰਸੀਆਂ) : ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਅਜਿਹੇ ਕਾਂਡ ਹੋ ਹੀ ਜਾਂਦੇ ਹਨ। ਦਰਾਸਲ ਸਕਾਟਲੈਂਡ ਵਿਚ ਇਕ ਬਜ਼ੁਰਗ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਬਿਜਲੀ ਕੰਪਨੀ ਨੇ ਉਸ ਨੂੰ 22000 ਪੌਂਡ ਤੋਂ ਵੱਧ ਦੇ ਤਿੰਨ ਬਿੱਲ ਭੇਜ ਦਿਤੇ। ਡਮਫ੍ਰਾਈਜ਼ ਦੇ ਸੇਵਾਮੁਕਤ ਸਮੁੰਦਰੀ ਇੰਜੀਨੀਅਰ ਬਿਲ ਗਲਾਸਨ (85) ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਭੁਗਤਾਨ ਲਈ ਇਹ ਤਿੰਨ ਬਿਲ ਪ੍ਰਾਪਤ ਹੋਏ। ਇਹ ਬਜ਼ੁਰਗ ਬੁਧਵਾਰ ਸਵੇਰੇ ਅਪਣੀ 81 ਸਾਲਾ ਪਤਨੀ ਮਾਰਗਰੇਟ ਨੂੰ ਹਸਪਤਾਲ ਲਿਜਾਣ ਲਈ ਵੀ ਬਿਲਾਂ ਦੀ ਕੀਮਤ ਦੇ ਤਣਾਅ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।
   ਗਲਾਸਨ ਨੇ ਦੱਸਿਆ ਕਿ 2014 ਵਿਚ ਗ੍ਰਾਂਟ ਕੋਰਟ ’ਚ ਅਪਣੇ ਘਰ ਆਏ ਸੀ ਅਤੇ ਬਿਜਲੀ ਲਈ ਹਰ ਮਹੀਨੇ 56 ਪੌਂਡ ਦਾ ਭੁਗਤਾਨ ਕਰ ਰਹੇ ਹਨ। ਗਲਾਸਨ ਨੇ ਇਸ ਸਬੰਧੀ ਵਿਭਾਗ ਨੂੰ ਪੱਤਰ ਲਿਖਿਆ ਤਾਂ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਸ ਦੀ ਬਿਜਲੀ ਦੀ ਕੀਮਤ ਵੱਧ ਰਹੀ ਹੈ ਜੋ ਕਿ 75 ਪੌਂਡ ’ਤੇ ਪਹੁੰਚ ਗਈ ਹੈ। ਪਰ ਦੋ ਹਫ਼ਤੇ ਪਹਿਲਾਂ ਉਸ ਨੂੰ 7, 000 ਪੌਂਡ ਦਾ ਬਿਲ ਲੈਟਰ ਬਾਕਸ ਦੇ ਜ਼ਰੀਏ ਮਿਲਿਆ। ਇਸ ਦੇ ਕੁੱਝ ਦਿਨਾਂ ਬਾਅਦ 22, 600 ਪੌਂਡ ਦਾ ਬਿਲ ਆਇਆ ਅਤੇ ਇਕ ਹੋਰ ਬਿਲ ਚਾਰ ਦਿਨ ਬਾਅਦ ਅਤੇ ਇਕ ਹੋਰ ਉਸ ਤੋਂ ਇਕ ਦਿਨ ਬਾਅਦ ਆਇਆ। ਇਨ੍ਹਾਂ ਬਿਲਾਂ ਸਬੰਧੀ ਸਕਾਟਿਸ਼ ਪਾਵਰਕਾਮ ਨੂੰ ਫ਼ੋਨ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਘਰ ਵਿਚ ਦੋ ਮੀਟਰ ਅਤੇ ਦੋ ਵੱਖਰੇ ਖਾਤਿਆਂ ਦੇ ਨੰਬਰ ਮਿਲੇ ਹਨ।
   ਗਲਾਸਨ ਨੇ ਕਰਮਚਾਰੀਆਂ ਨੂੰ ਘਰ ਆ ਕੇ ਜਾਂਚ ਕਰਨ ਲਈ ਕਿਹਾ। ਇਸ ਸਬੰਧੀ ਸਕਾਟਿਸ਼ ਪਾਵਰਕਾਮ ਦੇ ਬੁਲਾਰੇ ਨੇ ਗਲਾਸਨ ਦੇ ਬਿਜਲੀ ਬਿਲਾਂ ਸਬੰਧੀ 2014 ਤੋਂ ਬਿਜਲੀ ਮੀਟਰਾਂ ਵਿਚ ਤਬਦੀਲੀ ਆਉਣ ਤੋਂ ਬਾਅਦ ਕੰਪਨੀ ਦੁਆਰਾ ਮਾੜੀ ਗ੍ਰਾਹਕ ਸੇਵਾ ਲਈ ਖੇਦ ਪ੍ਰਗਟ ਕੀਤਾ ਹੈ। ਸਕਾਟਿਸ਼ ਪਾਵਰ ਅਨੁਸਾਰ ਹੁਣ ਖਾਤੇ ਦੀ ਪੂਰੀ ਤਰ੍ਹਾਂ ਸਮੀਖਿਆ ਕਰ ਕੇ ਇਸ ਨੂੰ ਸਹੀ ਕੀਤਾ ਹੈ, ਜਿਸ ਨਾਲ 2, 000 ਪੌਂਡ ਤੋਂ ਵੱਧ ਦਾ ਕ੍ਰੈਡਿਟ ਬੈਲੈਂਸ ਬਣਿਆ ਹੈ, ਜੋ ਕਿ ਵਾਪਸ ਕੀਤਾ ਜਾਵੇਗਾ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe