Friday, November 22, 2024
 

ਸੰਸਾਰ

ਨਿਊਜ਼ੀਲੈਂਡ ਵਿੱਚ ਗਾਵਾਂ ਦੇ ਕਾਰੋਬਾਰ 'ਤੇ ਇਸ ਤਰ੍ਹਾਂ ਦੀ ਲੱਗੇਗੀ ਪਾਬੰਦੀ

April 15, 2021 08:38 AM

ਵੈਲਿੰਗਟਨ (ਏਜੰਸੀਆਂ) : ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਜ਼ਿੰਦਾ ਗਊਆਂ ਜਾਂ ਹੋਰ ਜਾਨਵਰਾਂ ਦੀ ਬਰਾਮਦ ਸਮੁੰਦਰ ਦੇ ਰਸਤੇ ਨਹੀਂ ਕਰੇਗਾ। ਇਹ ਫ਼ੈਸਲਾ ਮਨੁੱਖੀ ਨਜ਼ਰੀਏ ਨਾਲ ਲਿਆ ਗਿਆ ਹੈ। ਖੇਤੀਬਾੜੀ ਮੰਤਰੀ ਡੇਮੀਅਨ ਓ ਕੋਨੋਰ ਨੇ ਕਿਹਾ ਕਿ ਪਾਬੰਦੀ ਨੂੰ ਲਾਗੂ ਕਰਨ ਲਈ ਦੋ ਸਾਲ ਲੱਗਣਗੇ। ਇਸ ਬਿਜਨਸ 'ਚ ਜਿਹੜੇ ਲੋਕ ਹਨ ਜਾਂ ਨਿਵੇਸ਼ ਕੀਤਾ ਹੈ, ਉਨ੍ਹਾਂ ਨੂੰ ਦੋ ਸਾਲਾਂ 'ਚ ਇਸ ਵਪਾਰ 'ਚੋਂ ਨਿਕਲਣ ਦਾ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਨੇ ਇਕ ਸਾਲ ਪਹਿਲਾਂ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਸੀ ਜਦੋਂ 5800 ਜਾਨਵਰਾਂ ਨੂੰ ਲੈ ਕੇ ਜਾ ਰਿਹਾ ਇਕ ਬੇੜਾ ਚੀਨ ਨੇੜੇ ਖ਼ਰਾਬ ਮੌਸਮ ਕਾਰਨ ਡੁੱਬ ਗਿਆ ਸੀ, ਇਸ 'ਚ ਚਾਲਕ ਦਲ ਦੇ 40 ਮੈਂਬਰਾਂ ਸਮੇਤ ਸਾਰੇ ਜਾਨਵਰ ਮਾਰੇ ਗਏ ਸਨ। ਓ ਕੋਨੋਰ ਨੇ ਕਿਹਾ ਕਿ ਕੋਈ ਵੀ ਵਿੱਤੀ ਲਾਭ ਦੇਸ਼ ਦੇ ਸਨਮਾਨ ਤੋਂ ਉਪਰ ਨਹੀਂ ਹੈ। ਕਿਉਂਕਿ ਇਸ ਮਾਮਲੇ 'ਚ ਸੁਰੱਖਿਆ ਲਈ ਕੋਈ ਬਦਲ ਨਹੀਂ ਸੀ ਇਸ ਲਈ ਜਾਨਵਰਾਂ ਦੀ ਭਲਾਈ ਲਈ ਇਸ ਤਰ੍ਹਾਂ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਖਾਣੇ ਦੇ ਉਤਪਾਦਨ ਨੂੰ ਘੱਟ ਨਹੀਂ ਕਰਨਾ ਚਾਹੁੰਦੇ ਪਰ ਅਜਿਹੇ ਉਤਪਾਦਨ 'ਚ ਕਿਤੇ ਨੈਤਿਕਤਾ ਵੀ ਹੋਣੀ ਚਾਹੀਦੀ ਹੈ। ਜਾਨਵਰਾਂ ਦੀ ਭਲਾਈ 'ਚ ਲੱਗੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੀਆਂ ਸਨ। ਸਰਕਾਰ ਹੁਣ ਇਨ੍ਹਾਂ ਜਾਨਵਰਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜਣ 'ਤੇ ਵਿਚਾਰ ਕਰ ਰਹੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe