ਰੋਮ (ਏਜੰਸੀਆਂ) : ਆਰਕਟਿਕ ਸਰਕਲ ਤੋਂ ਚੱਲੀਆਂ ਬਰਫੀਲੀਆਂ ਹਵਾਵਾਂ ਕਾਰਣ ਯੂਰਪ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਬੇ-ਮੌਸਮੀ ਬਰਫਬਾਰੀ ਨਾਲ ਸਵਿੱਟਜ਼ਰਲੈਂਡ, ਆਸਟ੍ਰੀਆ, ਨੀਥਰਲੈਂਡ, ਇਟਲੀ, ਬੋਸਨੀਆ ਸਣੇ ਕਈ ਮੁਲਕ ਇਸ ਦਾ ਸਾਹਮਣਾ ਕਰ ਰਹੇ ਹਨ। ਬਰਫਬਾਰੀ ਹੋਣ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਹਰ ਇਕ ਕੋਸ਼ਿਸ਼ ਕਰ ਰਹੇ ਹਨ ਅਤੇ ਉਥੇ ਹੀ ਕਈਆਂ ਫਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਹਾਲਾਂਕਿ ਬੇ-ਮੌਸਮ ਬਰਫਬਾਰੀ ਦਾ ਅਸਰ ਸੇਬ ਅਤੇ ਹੋਰ ਫਲਾਂ ਦੀਆਂ ਫਸਲਾਂ ’ਤੇ ਪੈ ਰਿਹਾ ਹੈ। ਫ਼ਸਲਾਂ ਨੂੰ ਬਚਾਉਣ ਲਈ ਇਟਲੀ ਦੇ ਕਿਸਾਨਾਂ ਨੇ ਇਕ ਤਰਕੀਬ ਕੱਢੀ ਹੈ ਜਿਸ ਤਹਿਤ ਕਿਸਾਨ ਫਸਲ ’ਤੇ ਬਰਫੀਲੇ ਪਾਣੀ ਦਾ ਛਿੜਕਾਅ ਕਰ ਰਹੇ ਹਨ। ਇਸ ਨਾਲ ਪਾਣੀ ਦਰੱਖਤਾਂ ’ਤੇ ਜਮ੍ਹ ਜਾਂਦਾ ਹੈ ਅਤੇ ਇਸ ਨਾਲ ਫਸਲ ਕੜਾਕੇ ਦੀ ਠੰਡ ਤੋਂ ਬਚ ਜਾਂਦੀ ਹੈ। ਉਥੇ ਦੀ ਯੂਰਪ ਦੇ ਮੁਲਕ ਵਿਚ ਇਸ ਠੰਡ ਕਾਰਣ ਵਾਈਨ-ਯਾਰਡ ਵਾਲੇ ਕਿਸਾਨਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।