ਲੰਡਨ : ਬ੍ਰਿਟੇਨ ਦੇ ਪ੍ਰਿੰਸ ਫਿਲਿਪ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ ਤਾਂ ਇਸੇ ਸਬੰਧ ਵਿਚ ਉਨ੍ਹਾਂ ਨੂੰ ਸਨਮਾਨ ਦੇਣ ਲਈ ਸੈਨਾ ਨੇ ਜ਼ਮੀਨੀ ਅਤੇ ਸਮੁੰਦਰੀ ਤੱਟ ਤੋਂ ਬ੍ਰਿਟੇਨ ਵਿੱਚ ਤੋਪਾਂ ਦੀ ਸਲਾਮੀ ਦਿੱਤੀ। ਦਸਣਯੋਗ ਹੈ ਕਿ ਪ੍ਰਿੰਸ ਫਿਲਿਪ ਦੀ ਸ਼ੁੱਕਰਵਾਰ ਦੁਪਹਿਰ ਨੂੰ ਵਿੰਡਸਰ ਕੈਸਲ ਵਿੱਚ ਮੌਤ ਹੋ ਗਈ ਸੀ। ਪ੍ਰਿੰਸ ਦੇ ਸਨਮਾਨ ਦੀ ਇਹ ਕਾਰਵਾਈ ਲੋਕਾਂ ਨੂੰ ਬਾਹਰ ਦੇਖਣ ਲਈ ਭੀੜ ਵਿੱਚ ਇਕੱਠੇ ਹੋਣ ਦੀ ਬਜਾਏ ਟੀਵੀ ਜਾਂ ਆਨਲਾਈਨ ਵੇਖਣ ਲਈ ਉਤਸ਼ਾਹਤ ਕੀਤਾ ਗਿਆ। ਹਾਲਾਂਕਿ, ਇਸ ਯਾਦਗਾਰ ਲਈ ਲੰਡਨ ਦੇ ਟਾਵਰ ਬ੍ਰਿਜ ਅਤੇ ਹੋਰ ਕਿਤੇ ਭੀੜ ਇਕੱਠੀ ਹੁੰਦੀ ਵੇਖੀ ਗਈ ਅਤੇ ਲੋਕਾਂ ਨੇ ਬਕਿੰਘਮ ਪੈਲੇਸ ਦੇ ਦਰਵਾਜ਼ੇ ਦੇ ਬਾਹਰ ਇੱਕ ਮਿੰਟ ਦਾ ਮੌਨ ਵੀ ਧਾਰਿਆ ਗਿਆ। ਪ੍ਰਿੰਸ ਨੂੰ ਸਲਾਮੀ ਦੇਣ ਲਈ ਲੰਡਨ, ਐਡਿਨਬਰਾ, ਕਾਰਡਿਫ ਅਤੇ ਬੇਲਫਾਸਟ ਆਦਿ ਸ਼ਹਿਰਾਂ ਵਿੱਚ 41 ਰਾਉਂਡ ਫਾਇਰ ਕਰਨੇ ਸ਼ੁਰੂ ਕੀਤੇ ਗਏ। ਰੱਖਿਆ ਮੰਤਰਾਲੇ ਅਨੁਸਾਰ ਇਸ ਤੋਪਾਂ ਦੀ ਸਲਾਮੀ ਵਿੱਚ ਹਿੱਸਾ ਲੈਣ ਵਾਲੇ ਸਮੁੰਦਰੀ ਜਹਾਜ਼ਾਂ ਵਿੱਚ ਐਚ ਐਮ ਐਸ ਡਾਇਮੰਡ, ਐਚ ਐਮ ਐਸ ਮੋਨਟ੍ਰੋਜ਼ ਅਤੇ ਐਚ ਐਮ ਐਨ ਬੀ ਪੋਰਟਸਮਾਖਥ ਸ਼ਾਮਿਲ ਸਨ, ਜਦੋਂ ਕਿ ਰਾਇਲ ਜਿਬਰਾਲਟਰ ਰੈਜੀਮੈਂਟ ਬ੍ਰਿਟਿਸ਼ ਵਿਦੇਸ਼ੀ ਖੇਤਰ ਤੋਂ ਸਲਾਮੀ ਵਿਚ ਸ਼ਾਮਿਲ ਹੋਈ।