ਵਾਸ਼ਿੰਗਟਨ: ਐਲਨ ਮਸਕ ਨੇ ਟਵੀਟ ਕਰ ਕੇ ਕਿਹਾ ਕਿ ਜਲਦ ਹੀ ਬਾਂਦਰ ਵੀ ਵੀਡੀਓ ਗੇਮ ਖੇਡਣਾ ਸ਼ੁਰੂ ਕਰਨਗੇ। ਐਲਨ ਮਸਕ ਦੀ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਜਲਦ ਹੀ ਇਕ ਅਜਿਹੀ ਸੁਪਰ ਚਿੱਪ ਤਿਆਰ ਕਰਨ ਜਾ ਰਹੀ ਹੈ ਜਿਸ ਦੇ ਰਾਹੀਂ ਇਨਸਾਨਾਂ ਦੇ ਦਿਮਾਗ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕੇਗਾ। ਇਸ ਹੈਰਾਨ ਕਰਨ ਵਾਲੇ ਖੁਲਾਸੇ ਦੇ ਨਾਲ ਐਲਨ ਮਸਕ ਨੇ ਬਾਂਦਰ ਦੇ ਵੀਡੀਓ ਗੇਮ ਖੇਡਣ ਵਾਲੇ ਵੀਡੀਓ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਬਾਂਦਰ ਦੇ ਵੀਡੀਓ ਗੇਮ ਖੇਡਣ ਨਾਲ 6 ਹਫਤਿਆਂ ਪਹਿਲਾਂ ਇਸ ਬਾਂਦਰ ਦੇ ਦਿਮਾਗ 'ਚ ਨਿਊਰਾਲਿੰਕ ਚਿੱਪ ਲਾਈ ਗਈ ਸੀ।
ਜਾਣਕਾਰੀ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਤਕਨਾਲੋਜੀ ਨੂੰ ਲੈ ਕੇ ਨਵੀਆਂ-ਨਵੀਆਂ ਖੋਜਾਂ ਕਰਨ ਵਾਲੇ ਐਲਨ ਮਸਕ ਨੇ ਇਕ ਹੋਰ ਕਮਾਲ ਕਰ ਦਿੱਤਾ ਹੈ। ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਕ ਅਜਿਹੀ ਸੁਪਰ ਚਿੱਪ ਬਣਾਈ ਹੈ ਜਿਸ ਨੂੰ ਜ਼ਿਉਂਦੇ ਸਰੀਰ 'ਚ ਵੀ ਲਾਇਆ ਜਾ ਸਕਦਾ ਹੈ। ਭਾਵ, ਇਸ ਚਿੱਪ ਦੀ ਮਦਦ ਨਾਲ ਦਿਮਾਗੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਇਸ ਸੁਪਰ ਚਿੱਪ ਦੀ ਵਰਤੋਂ ਜਦ ਬਾਂਦਰ 'ਤੇ ਕੀਤੀ ਗਈ ਤਾਂ ਬਾਂਦਰ ਵੀ ਵੀਡੀਓ ਗੇਮ ਖੇਡਣ ਲੱਗੇ। ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਬਾਂਦਰ ਨੂੰ ਵੀਡੀਓ ਗੇਮ ਖੇਡਦੇ ਹੋਏ ਦੇਖਿਆ ਜਾ ਰਿਹਾ ਹੈ।