ਨਾਗਪੁਰ, 10 ਅਪੈ੍ਰਲ: ਮਹਾਰਾਸ਼ਟਰ ਦੇ ਨਾਗਪੁਰ ਵਿਚ ਸ਼ੁੱਕਰਵਾਰ ਰਾਤ ਕੋਵਿਡ ਹਸਪਤਾਲ ਵਿਚ ਅੱਗ ਲੱਗ ਗਈ। ਇਸ ਨਾਲ Îਇੱਕ ਔਰਤ ਸਣੇ ਕੁਲ 4 ਲੋਕਾਂ ਦੀ ਮੌਤ ਹੋਈ ਹੈ। ਹਸਪਤਾਲ ਵਿਚ ਕੁਲ 27 ਮਰੀਜ਼ਾਂ ਦਾ ਇਲਾਚ ਚਲ ਰਿਹਾ ਸੀ। ਨਾਗਪੁਰ ਜੀਐਮਸੀ ਦੇ ਮੈਡੀਕਲ ਸੁਪਰਡੈਂਟ ਡਾ. ਅਵਿਨਾਸ਼ ਨੇ ਦੱਸਿਆ ਕਿ ਤਿੰਨ ਮ੍ਰਿਤਕ ਦੇਹਾਂ ਗੌਰਮਿੰਟ ਮੈਡੀਕਲ ਕਾਲਜ ਐਂਡ ਹੌਸਪਿਟਲ ਲਿਆਈ ਗਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇੱਕ ਅਧਿਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 8.10 ਵਜੇ ਦੀ ਹੈ। ਇਹ ਇੱਕ ਪ੍ਰਾਈਵੇਟ ਹਸਪਤਾਲ ਹੈ ਅਤੇ ਸ਼ਹਿਰ ਦੇ ਵਾਡੀ ਇਲਾਕੇ ਵਿਚ ਹੈ। ਦੱਸਿਆ ਜਾਂਦਾ ਹੈ ਕਿ ਅੱਗ ਦੀ ਸ਼ੁਰੂਆਤ ਦੂਜੇ ਫਲੋਰ ’ਤੇ ਬਣੇ ਆਈਸੀਯੂ ਦੀ ਏਸੀ ਯੂਨਿਟ ਤੋਂ ਹੋਈ। ਨਾਗਪੁਰ ਮਹਾਨਗਰ ਪਾਲਿਕਾ ਦੇ ਫਾਇਰ ਬ੍ਰਿਗੇਡ ਅਫ਼ਸਰ ਰਾਜੇਂਦਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ’ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅੱਗ ਲੱਗਣ ਸਮੇਂ ਦੂਜੀ ਮੰਜ਼ਿਲ ’ਤੇ ਦਸ ਮਰੀਜ਼ ਸੀ। ਛੇ ਮਰੀਜ਼ ਖੁਦ ਬਾਹਰ ਆ ਗਏ ਤੇ 4 ਨੂੰ ਫਾਇਰ ਬ੍ਰਿਗੇਡ ਕਰਮੀਆਂ ਨੇ ਬਚਾਇਆ। ਕਰੀਬ ਤਿੰਨ ਮਹੀਨੇ ਪਹਿਲਾਂ ਮਹਾਰਾਸ਼ਟਰ ਦੇ ਹੀ ਭੰਡਾਰਾ ਵਿਚ ਜ਼ਿਲ੍ਹਾ ਹਸਪਤਾਲ ਵਿਚ ਅੱਗ ਨਾਲ ਦਸ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ।