Friday, November 22, 2024
 

ਰਾਸ਼ਟਰੀ

ਮੁਖਤਾਰ ਅੰਸਾਰੀ ਉੱਤਰ ਪ੍ਰਦੇਸ਼ ਪਹੁੰਚਦਿਆਂ ਹੋਇਆ ਠੀਕ, ਵ੍ਹੀਲ ਚੇਅਰ ਵੀ ਛਡੀ

April 08, 2021 02:19 PM

ਬਾਂਦਾ : ਉੱਤਰ ਪ੍ਰਦੇਸ਼ ਦਾ ਗੈਂਗਸਟਰ ਅਤੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰ ਦੀ ਸਿਹਤ ਉੱਤਰ ਪ੍ਰਦੇਸ਼ ਪਹੁੰਚਦੇ ਹੀ ਅਚਾਨਕ ਠੀਕ ਹੋ ਗਈ। ਬੁੱਧਵਾਰ ਸਵੇਰੇ ਜਦੋਂ ਅੰਸਾਰੀ ਬਾਂਦਾ ਜੇਲ੍ਹ ਪਹੁੰਚਿਆ ਤਾਂ ਉਹ ਖ਼ੁਦ ਆਪਣੇ ਪੈਰਾਂ 'ਤੇ ਤੁਰ ਕੇ ਬੈਰਕ ਤੱਕ ਗਿਆ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸਾਢੇ 26 ਮਹੀਨਿਆਂ ਬਾਅਦ ਬੁੱਧਵਾਰ ਨੂੰ ਮੁਖਤਾਰ ਦੀ ਬਾਂਦਾ ਜੇਲ੍ਹ 'ਚ ਵਾਪਸੀ ਸੰਭਵ ਹੋ ਸਕੀ ਹੈ। ਬਾਂਦਾ ਜੇਲ੍ਹ ਪਹੁੰਚਦੇ ਹੀ ਜਦੋਂ ਜੇਲ੍ਹਰ ਨੇ ਮੁਖਤਾਰ ਨੂੰ ਵ੍ਹੀਲਚੇਅਰ ਦਿੱਤੀ ਤਾਂ ਉਸ ਨੇ ਬਿਨਾਂ ਉਸ ਨੂੰ ਦੇਖੇ ਆਪਣੇ ਨਾਲ ਲਿਆਂਦੇ ਦੋਵੇਂ ਬੈਗ ਚੁੱਕੇ ਅਤੇ ਸਿੱਧੇ ਅੰਦਰ ਚੱਲਾ ਗਿਆ। ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਖਤਾਰ ਦੀ ਮੈਡੀਕਲ ਰਿਪੋਰਟ 'ਚ ਵੀ ਕੋਈ ਗੰਭੀਰ ਬੀਮਾਰੀ ਦਾ ਜ਼ਿਕਰ ਨਹੀਂ ਹੈ, ਰਿਪੋਰਟ ਅਨੁਸਾਰ ਉਸ ਦੀ ਸਿਹਤ ਠੀਕ ਹੈ।

 

Have something to say? Post your comment

 
 
 
 
 
Subscribe