ਮੋਬਾਇਲ ਫੋਨ ਅੱਜਕਲ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਰਾਤ ਨੂੰ ਸੌਂਦੇ ਸਮੇਂ ਵੀ ਬਹੁਤ ਸਾਰੇ ਲੋਕ ਮੋਬਾਇਲ ਫੋਨ ਨੂੰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਸਾਵਧਾਨ ਹੋਣ ਦੀ ਲੋੜ ਹੈ। ਅਜਿਹਾ ਕਰਨ ਦੌਰਾਨ ਤੁਹਾਨੂੰਨ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਤੁਹਾਡਾ ਸਮਾਰਟ ਫੋਨ ਤੁਹਾਨੂੰ ਗੰਭੀਰ ਬੀਮਾਰੀਆਂ ਦੇ ਸਕਦਾ ਹੈ।
ਬ੍ਰਿਟੇਨ ਦੀ ਐਕਜ਼ਿਟਰ ਯੂਨੀਵਰਸਿਟੀ ਦੇ ਇਕ ਰਿਸਰਚ ਵਿਚ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਸਮਾਰਟ ਫੋਨ ਤੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਕੈਂਸਰ ਤੇ ਨਪੁੰਸਕਤਾ ਦਾ ਖਤਰਾ ਵਧਦਾ ਹੈ। ਅੰਤਰਰਾਸ਼ਟਰੀ ਕੈਂਸਰ ਰਿਸਰਚ ਏਜੰਸੀ ਨੇ ਸਮਾਰਟ ਫੋਨ ਤੋਂ ਨਿਕਲਣ ਵਾਲੀ ਇਲੈਕਟ੍ਰੋ ਮੈਗਨੈਟਿਕ ਕਿਰਨਾਂ ਨੂੰ ਕੈਂਸਰਕਾਰੀ ਤੱਤਾਂ ਦੀ ਸ਼੍ਰੇਣੀ ਵਿਚ ਰੱਖਿਆ ਹੈ।
ICRA ਨੇ ਚਿਤਾਵਨੀ ਦਿੱਤੀ ਹੈ ਕਿ ਸਮਾਰਟ ਫੋਨ ਦੀ ਵਧੇਰੇ ਵਰਤੋਂ ਕੰਨ ਤੇ ਦਿਮਾਗ ਵਿਚ ਟਿਊਮਰ ਪਣਪਨ ਦਾ ਕਾਰਨ ਬਣਦਾ ਹੈ। ਅੱਗੇ ਚੱਲ ਕੇ ਇਸ ਦੇ ਕੈਂਸਰ ਦਾ ਰੂਪ ਲੈਣ ਦੀ ਸੰਭਾਵਨਾ ਵਧਦੀ ਹੈ। ਸਾਲ 2004 ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਸਮਾਰਟ ਫੋਨ ਤੋਂ ਨਿਕਲਣ ਵਾਲੀਆਂ ਇਲੈਕਟ੍ਰੋ ਮੈਗਨੈਟਿਕ ਕਿਰਨਾਂ ਦਾ ਨਪੁੰਸਕਤਾ ਨਾਲ ਸਿੱਧਾ ਸਬੰਧ ਹੈ।
ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪੈਂਟ ਦੀ ਜੇਬ ਵਿਚ ਸਮਾਰਟ ਫੋਨ ਰੱਖਣ ਨਾਲ ਸ਼ੁਕਰਾਣੂਆਂ ਦਾ ਉਤਪਾਦਨ ਘੱਟਦਾ ਹੈ। ਇਸ ਤੋਂ ਇਲਾਵਾ ਅੰਡਾਣੂਆਂ ਨੂੰ ਛੱਡਣ ਦੀ ਰਫਤਾਰ ਵੀ ਹੌਲੀ ਪੈ ਜਾਂਦੀ ਹੈ। ਜੇਕਰ ਤੁਸੀਂ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਤੁਰੰਤ ਹੀ ਇਸ ਆਦਤ ਨੂੰ ਛੱਡ ਦਿਓ। ਅਜਿਹਾ ਕਰਨ ਨਾਲ ਤੁਹਾਡਾ ਸਮਾਰਟ ਫੋਨ ਫੱਟ ਸਕਦਾ ਹੈ।
ਓਥੇ ਹੀ ਸਾਲ 2017 ਵਿਚ ਇਜ਼ਰਾਇਲ ਦੀ ਹਾਈਫਾ ਯੂਨੀਵਰਸਿਟੀ ਦੇ ਅਧਿਐਨ ਵਿਚ ਕਿਹਾ ਗਿਆ ਕਿ ਸੌਣ ਤੋਂ ਅੱਧਾ ਘੰਟਾ ਪਹਿਲਾਂ ਸਕ੍ਰੀਨ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਖੋਜਕਾਰਾਂ ਨੇ ਕਿਹਾ ਕਿ ਸਮਾਰਟਫੋਨ, ਕੰਪਿਊਟਰ ਤੇ ਟੀਵੀ ਦੀ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ 'ਸਲੀਪ ਹਾਰਮੋਨ' ਮੈਲਾਟੋਨਿਨ ਦਾ ਉਤਪਾਦਨ ਰੋਕਦੀ ਹੈ। ਇਸ ਨਾਲ ਲੋਕਾਂ ਦੇ ਸੌਣ ਵਿਚ ਦਿੱਕਤ ਆਉਣ ਲੱਗਦੀ ਹੈ।