ਮੁੰਬਈ, (ਏਜੰਸੀ): ਕੋਰੋਨਾ ਦੀ ਲਾਗ ਨਾਲ ਪੀੜਤ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤੇਂਦੁਲਕਰ 27 ਮਾਰਚ ਨੂੰ ਕੋਰੋਨਾ ਪਾਜ਼ੇਟਿਵ ਮਿਲੇ ਸਨ। ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਸਚਿਨ ਨੇ ਅਪਣੇ ਆਪ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਸੀ। ਹਾਲਾਂਕਿ ਹੁਣ ਉਹ ਇਕ ਡਾਕਟਰ ਦੀ ਸਲਾਹ ’ਤੇ ਹਸਪਤਾਲ ਵਿਚ ਅਪਣਾ ਇਲਾਜ ਕਰਵਾਉਣਗੇ। ਸਚਿਨ ਨੇ ਖ਼ੁਦ ਟਵੀਟ ਰਾਹੀਂ ਇਹ ਜਾਣਕਾਰੀ ਦਿਤੀ ਹੈ। ਸਚਿਨ ਨੇ ਟਵੀਟ ਕੀਤਾ, ਤੁਹਾਡੀਆਂ ਦੁਆਵਾਂ ਲਈ ਧਨਵਾਦ। ਮੈਡੀਕਲ ਸਲਾਹ ਦੇ ਤਹਿਤ ਸਾਵਧਾਨੀ ਵਜੋਂ ਮੈਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਕੱੁਝ ਦਿਨਾਂ ਵਿਚ ਘਰ ਵਾਪਸ ਆ ਜਾਵਾਂਗਾ। ਖ਼ਿਆਲ ਰੱਖੋ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖੋ। ਸਾਡੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ’ਤੇ ਸਮੂਹ ਭਾਰਤੀਆਂ ਅਤੇ ਮੇਰੇ ਸਹਿਯੋਗੀਆਂ ਨੂੰ ਵਧਾਈ।