Friday, November 22, 2024
 

ਚੰਡੀਗੜ੍ਹ / ਮੋਹਾਲੀ

ਭਾਈਚਾਰਕ ਸਾਂਝ ਨਾਲ ਸਮਾਜਿਕ ਰਿਸ਼ਤੇ ਹੁੰਦੇ ਹਨ ਤਰੋਤਾਜ਼ਾ : ਸਰਬਜੀਤ ਸਿੰਘ ਸਮਾਣਾ

March 30, 2021 07:49 PM

ਸਮਾਣਾ ਨੇ ਹੋਲੀ ਦਾ ਤਿਉਹਾਰ ਜਗਤਪੁਰਾ ਕਲੋਨੀ ਅਤੇ ਗੁਰੂ ਨਾਨਕ ਕਾਲੋਨੀ ਦੇ ਬਾਸ਼ਿੰਦਿਆਂ ਨਾਲ ਮਨਾਇਆ

ਮੋਹਾਲੀ  ( ਸੱਚੀ ਕਲਮ ਬਿਊਰੋ) : ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਰਬਜੀਤ ਸਿੰਘ ਸਮਾਣਾ ਕੌਂਸਲਰ ਦੀ ਅਗਵਾਈ ਦੇ ਹੇਠ ਹੋਲੀ ਦੇ ਤਿਉਹਾਰ ਮੌਕੇ ਜਗਤਪੁਰਾ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਦੇ ਬਸ਼ਿੰਦਿਆਂ ਨਾਲ ਹੋਲੀ ਮਨਾਈ ਗਈ।

ਇਸ ਮੌਕੇ ਤੇ ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਗੁਰੂ ਨਾਨਕ ਕਲੋਨੀ ਅਤੇ ਜਗਤਪੁਰਾ ਕਲੋਨੀ ਦੇ ਲੋਕਾਂ ਨੂੰ ਆ ਰਹੀਆਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ , ਉਥੇ ਐਸੋਸੀਏਸ਼ਨ ਵੱਲੋਂ ਰੱਖੀ ਗਈ ਇਹ ਮੀਟਿੰਗ ਉਸ ਵੇਲੇ ਵੱਡੀ ਇਕੱਤਰਤਾ ਦਾ ਰੂਪ ਧਾਰਨ ਕਰ ਗਈ, ਜਦੋਂ ਕੌਂਸਲਰ ਸਰਬਜੀਤ ਸਿੰਘ ਸਮਾਣਾ ਪੰਡਾਲ ਵਿਚ ਹਾਜ਼ਰ ਹੋਏ । ਇਸ ਮੌਕੇ ਉੱਤੇ ਮੌਕੇ ਕਲੋਨੀ ਦੇ ਲੋਕਾਂ ਨੇ ਹੋਲੀ ਦਾ ਤਿਉਹਾਰ ਸਰਬਜੀਤ ਸਿੰਘ ਸਮਾਣਾ ਅਤੇ ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਦੇ ਨਾਲ ਮਨਾਇਆ , ਉੱਥੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋੜਾਂ ਸਬੰਧੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ , ਤੇ ਇਸ ਮੌਕੇ ਤੇ ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਹਾਜ਼ਰੀਨ ਲੋਕਾਂ ਨੂੰ ਜਿੱਥੇ ਹੋਲੀ ਦੇ ਤਿਉਹਾਰ ਮੌਕੇ ਰੰਗ ਵੰਡੇ ਗਏ , ਉਥੇ ਸਭਨਾਂ ਨੂੰ ਮਿਠਾਈ ਵੀ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ , ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ - ਸਰਬਜੀਤ ਸਿੰਘ ਸਮਾਣਾ - ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਵਧੇਰੇ ਮਜ਼ਬੂਤ ਕਰਨ ਦਾ ਪ੍ਰਤੀਕ ਹੈ ਅਤੇ ਅਜਿਹੇ ਸਾਰੇ ਈਵੈਂਟ ਜੋ ਬੇਸ਼ੱਕ ਸਾਲ ਵਿੱਚ ਸਿਰਫ਼ ਇੱਕ ਵਾਰ ਮਨਾਏ ਜਾਂਦੇ ਹਨ, ਪ੍ਰੰਤੂ ਉਨ੍ਹਾਂ ਦੇ ਦੌਰਾਨ ਜਿਉਂ ਹੀ ਆਪਸ ਵਿੱਚ ਵਿਚਾਰ - ਵਟਾਂਦਰੇ ਨੂੰ ਲੈ ਕੇ ਮਾਹੌਲ ਬਣਦਾ ਹੈ , ਉਸ ਨਾਲ ਨਿੱਜੀ ਕੁੜੱਤਣ ਜਿੱਥੇ ਦੂਰ ਹੁੰਦੀ ਹੈ, ਉੱਥੇ ਲੰਮੇ ਸਮੇਂ ਰਿਸ਼ਤਿਆਂ ਨੂੰ ਤਰੋਤਾਜ਼ਾ ਕਰ ਕੇ ਸਫਲਤਾ ਪੂਰਵਕ ਅੱਗੇ ਵਧਣ ਦੇ ਲਈ ਸਾਰਥਕ ਮਾਹੌਲ ਵੀ ਤਿਆਰ ਹੋ ਜਾਂਦਾ ਹੈ । ਇਸ ਮੌਕੇ ਤੇ ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਨੁਮਾਇੰਦਿਆਂ ਸਮੇਤ - ਸਾਬਕਾ ਕੌਂਸਲਰ ਫੂਲਰਾਜ ਸਿੰਘ, ਗੋਬਿੰਦਰ ਸਿੰਘ ਮਾਵੀ, ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ ਸਾਬਕਾ ਕੌਂਸਲਰ , ਗੁਰਨਾਮ ਸਿੰਘ, ਸੁਨੀਲ ਕੁਮਾਰ ਗੌਰੀ, ਸੰਜੀਵ ਕੁਮਾਰ , ਧੀਰਜ ਕੁਮਾਰ , ਦੁਨੀ ਚੰਦ , ਪੂਰਨ ਚੰਦ ਸਮੇਤ ਵੱਡੀ ਗਿਣਤੀ ਵਿਚ ਜਗਤਪੁਰਾ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਦੇ ਬਸ਼ਿੰਦੇ ਵੀ ਹਾਜ਼ਰ ਸਨ ।



 

Have something to say? Post your comment

Subscribe