ਹੁਸ਼ਿਆਰਪੁਰ (ਏਜੰਸੀਆਂ ) : ਪਿੰਡ ਦਿਓਵਾਲ ਵਿਖੇ ਨਮੋਸ਼ੀ ਦੀ ਮਾਰੀ ਲੜਕੀ ਵਲੋਂ ਆਪਣੇ ਘਰ ਆਉਂਦਿਆਂ ਨਸ਼ੀਲੀ ਦਵਾਈ ਖਾ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿੰਡ ਦਿਓਵਾਲ ਵਿਖੇ ਘਰੋਂ ਸਹੇਲੀ ਘਰ ਗਈ ਲੜਕੀ ਨੂੰ ਦੋ ਨੌਜਵਾਨਾਂ ਵਲੋਂ ਆਪਣੀ ਕਾਰ ਵਿਚ ਵਿਚ ਸੁੱਟ ਕੇ ਲੈ ਜਾਣ ਤੋਂ ਬਾਅਦ ਲੜਕੀ ਨੇ ਇਹ ਕਦਮ ਚੁੱਕਿਆ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।