Friday, November 22, 2024
 

ਰਾਸ਼ਟਰੀ

NCP ਮੁਖੀ ਸ਼ਰਦ ਪਵਾਰ ਦੀ ਤਬੀਅਤ ਅਚਾਨਕ ਹੋਈ ਖਰਾਬ, ਹਸਪਤਾਲ ਦਾਖਲ

March 29, 2021 06:04 PM

ਮੁੰਬਈ : ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਅਚਾਨਕ ਤਬੀਅਤ ਵਿਗੜਨ ਨਾਲ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐੱਨਸੀਪੀ ਨੇਤਾ ਨਵਾਬ ਮਲਿਕ ਅਨੁਸਾਰ ਸ਼ਰਦ ਪਵਾਰ ਦੇ ਢਿੱਡ ’ਚ ਦਰਦ ਦੀ ਵਜ੍ਹਾ ਨਾਲ ਮੁੰਬਈ ਸਥਿਤ ਬ੍ਰੀਚ ਕੈਂਡੀ ਹਸਪਤਾਲ ਲਿਆਂਦਾ ਗਿਆ, ਜਿਥੇ ਚੈੱਕਅਪ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਦੇ ਗਾਲ ਬਲੈਡਰ ’ਚ ਸਮੱਸਿਆ ਹੈ।

NCP ਨੇਤਾ ਨਵਾਬ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੀ 31 ਮਾਰਚ 2021 ਨੂੰ ਐਂਡੋਸਕਾਪੀ ਤੇ ਸਰਜਰੀ ਕੀਤੀ ਜਾਵੇਗੀ। ਇਸ ਨੂੰ ਦੇਖਦੇ ਹੋਏ ਐੱਨਸੀਪੀ ਮੁਖੀ ਦੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। NCP ਨੇਤਾ ਮਲਿਕ ਨੇ ਦੱਸਿਆ ਕਿ ਡਾਕਟਰਾਂ ਨੇ ਸ਼ਰਦ ਪਵਾਰ ਨੂੰ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।
 

Have something to say? Post your comment

 
 
 
 
 
Subscribe