ਮੈਲਬਰਨ, (ਏਜੰਸੀਆਂ) : ਆਸਟ੍ਰੇਲੀਆ ਦਾ ਇਲਾਕਾ ਵਿਕਟੋਰੀਆ 8 ਅਪ੍ਰੈਲ ਤੋਂ ਸੂਬੇ ਵਿਚ ਅੰਤਰਰਾਸ਼ਟਰੀ ਯਾਤਰੀਆਂ ਦਾ ਸੁਆਗਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਥੇ ਹੋਟਲ ਕੁਆਰੰਟਾਈਨ ਪ੍ਰੋਗਰਾਮ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਸਥਾਨਕ ਅਧਿਕਾਰੀ ਨੇ ਆਪਣੇ ਐਲਾਨ ਵਿਚ ਕਿਹਾ ਕਿ ਇਸ ਵਾਇਰਸ ਦੀਆਂ ਚੁਣੌਤੀਆਂ ਆਉਣ ਵਾਲੇ ਕੁਝ ਸਮੇਂ ਤੱਕ ਸਾਡੇ ਨਾਲ ਰਹਿਣਗੀਆਂ, ਇਸ ਲਈ ਅਸੀਂ ਮਾਹਿਰਾਂ ਦੀ ਸਲਾਹ ਸੁਣੀ ਅਤੇ ਇਹ ਯਕੀਨੀ ਕਰਨ ਲਈ ਜ਼ਰੂਰੀ ਬਦਲਾਅ ਕੀਤੇ ਕਿ ਅਸੀਂ ਵਿਕਟੋਰੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖੀਏ। ਸੂਬੇ ਨੇ ਮੌਜੂਦਾ ਹੋਟਲ ਕੁਆਰੰਟਾਈਨ ਵਿਚ ਕਈ ਸੁਧਾਰ ਕੀਤੇ ਹਨ। ਇਸ ਵਿਚ ਵੈਂਟੀਲੇਸ਼ਨ ਸਿਸਟਮ ਲਈ ਇਕ ਨਵਾਂ ਵਿਕਟੋਰੀਅਨ ਮਾਨਕ ਵਿਕਸਤ ਕਰਨਾ ਅਤੇ ਹੋਟਲਾਂ ਨੂੰ ਅਪਗ੍ਰੇਡ ਕਰਨਾ ਜਿਥੇ ਮਾਨਕਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ। ਮੈਡੀਕਲ ਸਲਾਹ ਦੇ ਆਧਾਰ 'ਤੇ ਕੁਆਰੰਟਾਈਨ ਤੋਂ ਬਾਅਦ ਦਿੱਤੇ ਗਏ ਫਾਲੋ-ਅਪ ਟੈਸਟਾਂ ਨਾਲ, ਹੋਟਲ ਦੇ ਨਿਵਾਸੀਆਂ ਦੇ ਟੈਸਟ ਨੂੰ ਉਨ੍ਹਾਂ ਦੇ ਕੁਆਰੰਟਾਈਨ ਦੀ ਮਿਆਦ ਦੌਰਾਨ 2 ਤੋਂ 4 ਵਾਰ ਵਧਾਇਆ ਜਾਵੇਗਾ। ਪੇਸ਼ੇਵਰ ਡਾਕਟਰ, ਇੰਜੀਨੀਅਰਾਂ ਅਤੇ ਹੋਰਨਾਂ ਮਾਹਿਰਾਂ ਦੀ ਇਕ ਟੀਮ ਕੁਆਰੰਟਾਈਨ ਹੋਟਲਾਂ ਦੇ ਵੈਂਟੀਲੇਸ਼ਨਾਂ 'ਤੇ ਕਮਰੇ ਦਾ ਆਕਲਨ ਕਰੇਗੀ।