ਦਾਰ-ਅਸ-ਸਲਾਮ (ਏਜੰਸੀਆਂ) : ਤਨਜ਼ਾਨੀਆ ਦੇ ਰਾਸ਼ਟਰਪਤੀ ਦਾ ਪਿਛਲੇ ਹਫ਼ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ 61 ਸਾਲ ਦੇ ਸਨ। ਮਰਹੂਮ ਰਾਸ਼ਟਰਪਤੀ ਜੋਹਨ ਮਾਗੂਫੁਲੀ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਆਖਰੀ ਰਸਮਾਂ ਸ਼ੁਰੂ ਹੋ ਗਈਆਂ ਹਨ। ਉਹੂਰੂ ਸਟੇਡੀਅਮ ਵਿਚ ਜਨਤਾ ਦੇ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਰੱਖੀ ਗਈ ਹੈ। ਨਵੇਂ ਬਣੇ ਰਾਸ਼ਟਰਪਤੀ ਸਾਮੀਆ ਸੁਲੂਹੂ ਹਸਨ ਨੇ ਐਤਵਾਰ ਨੂੰ ਉਨ੍ਹਾਂ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਰੀ ਗਿਣਤੀ ਗਿਣਤੀ ਵਿਚ ਲੋਕ ਅਪਣੇ ਮਰਹੂਮ ਆਗੂ ਦੇ ਆਖਰੀ ਦਰਸ਼ਨ ਕਰਨ ਪੁੱਜੇ ਹੋਏ ਸਨ। ਆਖ਼ਰੀ ਰਸਮਾਂ ਦੀ ਲੜੀ ਅਨੁਸਾਰ ਮਰਹੂਮ ਰਾਸ਼ਟਰਪਤੀ ਦੀ ਦੇਹ 25 ਮਾਰਚ ਤਕ ਇਸ ਸਟੇਡੀਅਮ ਵਿਚ ਜਨਤਾ ਦੇ ਦਰਸ਼ਨ ਕਰਨ ਲਈ ਰੱਖੀ ਜਾਵੇਗੀ ਤੇ 26 ਮਾਰਚ ਨੂੰ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ।