Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ ਪੁਲਿਸ ਨੇ ਮਾਸਕ ਨਾ ਪਾਉਣ ਵਾਲੇ 4400 ਵਿਅਕਤੀਆਂ ਦਾ ਕਰਵਾਇਆ ਕੋਵਿਡ ਟੈਸਟ, 1800 ਵਿਅਕਤੀਆਂ ਨੂੰ ਕੀਤਾ ਜੁਰਮਾਨਾ

March 21, 2021 03:44 PM
ਪੰਜਾਬ ਪੁਲਿਸ ਨੇ  ਲੋਕਾਂ ਨੂੰ ਵੰਡੇ 12000 ਮਾਸਕ 
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਸੂਬੇ ਵਿਚ ਕੋਵਿਡ -19 ਦੇ ਮੁੜ ਉਭਾਰ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ 4400 ਤੋਂ ਵੱਧ ਫੇਸ ਮਾਸਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਰ.ਟੀ-ਪੀ.ਸੀ.ਆਰ ਟੈਸਟ ਕਰਵਾਉਣ ਲਈ ਭੇਜਿਆ। ਇਸ ਤੋਂ ਇਲਾਵਾ ਮਾਸਕ ਨਾ ਪਹਿਨਣ ਵਾਲੇ 1800 ਲੋਕਾਂ ਦੇ ਚਲਾਨ ਵੀ ਕੀਤੇ ਗਏ ।  ਪੁਲਿਸ ਨੇ 12000 ਤੋਂ ਵੱਧ ਲੋਕਾਂ ਨੂੰ ਮੁਫਤ ਫੇਸ ਮਾਸਕ ਵੰਡੇ।
 
ਇਹ ਕਦਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਫੇਸ ਮਾਸਕ ਲਗਾਉਣ ਸਬੰਧੀ ਦਿੱਤੇ ਆਦੇਸ਼ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ, ਮੁੱਖ ਮੰਤਰੀ ਨੇ  ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਸਨ ਕਿ ਉਹ ਜਨਤਕ ਖੇਤਰਾਂ ਵਿਚ ਅਤੇ ਸੜਕਾਂ ਅਤੇ ਗਲੀਆਂ ਉੱਤੇ ਬਿਨਾਂ ਫੇਸ ਮਾਸਕ ਤੋਂ ਇੱਧਰ-ਉੱਧਰ ਘੁੰਮਣ ਵਾਲੇ  ਸਾਰੇ ਲੋਕਾਂ ਨੂੰ ਨੇੜੇ ਦੇ ਆਰ.ਟੀ-ਪੀ.ਸੀ.ਆਰ ਜਾਂਚ ਕੇਂਦਰ ਵਿੱਚ ਲਿਜਾਣ ਤਾਂ ਜੋ ਕੋਵਿਡ ਸਬੰਧੀ ਜਾਂਚ ਕੀਤੀ ਜਾ ਸਕੇ।
 
 ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਜਾਣਕਾਰੀ  ਦਿੰਦਿਆਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਹੋਰ ਨਾਗਰਿਕਾਂ ਦੀ ਸੁਰੱਖਿਆ ਲਈ ਫੇਸ ਮਾਸਕ ਪਾਉਣ, ਸਮਾਜਿਕ ਇਕੱਠਾਂ ਸਮਾਜਕ ਦੂਰੀ ਦੀ ਪਾਲਣਾ ਕਰਨ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ।
ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਵਿੱਚ ਕੋਵਿਡ.-19 ਦੇ ਮੁੜ ਉਭਾਰ ਕਾਰਨ ਵੱਧ ਰਹੇ ਮਾਮਲਿਆਂ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੁੁਚੇਤ ਦੇਣ ਲਈ ਮੁਹਿੰਮ ਸੁਰੂ ਕੀਤੀ ਹੈ। ਉਨਾਂ ਦੱਸਿਆ ਕਿ ਕਈ ਜਿਲਿਆਂ ਵਿੱਚ ਪੁਲਿਸ ਨੇ ਮੋਬਾਈਲ ਹੈਲਥ ਟੀਮਾਂ ਦਾ ਸਹਿਯੋਗ ਲਿਆ ਹੈ ਅਤੇ ਅਜਿਹੀਆਂ 31 ਟੀਮਾਂ ਮੌਕੇ ‘ਤੇ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਪੁਲਿਸ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਉਹਨਾਂ ਕਿਹਾ “ਜਲੰਧਰ ਦਿਹਾਤੀ ਅਤੇ ਐਸ.ਬੀ.ਐਸ. ਨਗਰ ਵਿੱਚ ਉਲੰਘਣਾ ਕਰਨ ਵਾਲਿਆਂ ਦੇ ਇੱਕ ਦਿਨ ਵਿੱਚ ਹੀ  ਕ੍ਰਮਵਾਰ  800  ਅਤੇ 154  ਆਰਟੀ-ਪੀਸੀਆਰ ਟੈਸਟ ਕਰਵਾ ਕੇ ਮੋਹਰੀ ਰਹੇ ਹਨ।”
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਲੋਕਾਂ ਦੇ ਕੋਵਿਡ  ਟੈਸਟ ਕਰਵਾਉਣ ਅਤੇ ਚਲਾਨ ਕੱਟਣ ਤੋਂ ਇਲਾਵਾ ਸੂਬੇ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ 7 ਐਫ.ਆਈ.ਆਰਜ ਵੀ ਦਰਜ ਕੀਤੀਆਂ ਗਈਆਂ ਹਨ।
 
ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣ ਕਰਨ ਅਤੇ ਕੇਵਲ ਮਾਸਕ ਪਹਿਨ ਕੇ ਹੀ ਆਪਣੇ ਘਰੋਂ ਨਿੱਕਲਣ ਦੀ ਅਪੀਲ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕੋਵਿਡ ਟੈਸਟਿੰਗ ਅਤੇ ਚਲਾਨ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਅੱਗੇ ਵੀ ਜਾਰੀ ਰੱਖੀ ਜਾਵੇਗੀ।   
 

Have something to say? Post your comment

Subscribe