Friday, November 22, 2024
 

ਸੰਸਾਰ

ਜਾਪਾਨ ’ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ

March 20, 2021 06:43 PM

ਟੋਕੀਉ (ਏਜੰਸੀਆਂ) : ਜਾਪਾਨ ’ਚ ਅੱਜ ਭੂਚਾਲ ਦਾ ਤੇਜ਼ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.2 ਮਾਪੀ ਗਈ ਹੈ। ਜਾਪਾਨ ਦੀ ਉਤਰ-ਪੂਰਬੀ ਤੱਟ ਇਲਾਕਿਆਂ ’ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਹੀ ਮਹੀਨੇ ਜਾਪਾਨ ਦੇ ਪੂਰਬੀ ਸਮੁੰਦਰੀ ਤੱਟ ’ਤੇ 7.1 ਤੀਬਰਤਾ ਦਾ ਭੂਚਾਲ ਆਇਆ ਸੀ ਹਾਲਾਂਕਿ ਉਦੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ।
ਹਾਲ ’ਚ ਹੀ 11 ਮਾਰਚ ਨੂੰ ਜਾਪਾਨ ’ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਦਾ ਇਕ ਦਹਾਕਾ ਬੀਤਿਆ ਹੈ। ਉਸ ਸਮੇਂ ਭੂਚਾਲ ਕਾਰਨ 6 ਤੋਂ ਦਸ ਮੀਟਰ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਨੇ ਤਬਾਹੀ ਮਚਾਈ ਸੀ। ਜਾਪਾਨ ਦੇ ਤੱਟ ਇਲਾਕਿਆਂ ’ਚ ਵੱਡੇ ਪੈਮਾਨੇ ’ਤੇ ਕਹਿਰ ਢਾਉਂਦੇ ਹੋਏ ਤੱਟ ਤੋਂ 10 ਕਿਲੋਮੀਟਰ ਅੰਦਰ ਤਕ ਤਬਾਹੀ ਹੋਈ ਸੀ। ਇਸ ’ਚ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਝਟਕੇ ਤੋਂ ਬਾਅਦ ਜਪਾਨ ਦੇ ਲੋਕਾਂ ਅੰਦਰ ਘਬਰਾਹਟ ਦੇਖੀ ਗਈ ਤੇ ਕਈ ਲੋਕ ਸਮੁੰਦਰੀ ਤੱਟਾਂ ਤੋਂ ਦੂਰ ਜਾਂਦੇ ਵੀ ਦਿਖਾਈ ਦਿਤੇ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe