ਜਕਾਰਤਾ (ਏਜੰਸੀ) : ਇੰਡੋਨੇਸ਼ੀਆ ਦੇ ਇਕ ਜੇਲ 'ਚੋਂ ਵੱਡੀ ਗਿਣਤੀ ਵਿਚ ਕੈਦੀ ਫ਼ਰਾਰ ਹੋ ਗਏ ਜਿਨ੍ਹਾਂ ਵਿਚੋਂ 115 ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਕਈ ਹਾਲੇ ਵੀ ਫ਼ਰਾਰ ਹਨ।
ਸੁਮਾਤਰਾ ਦੇ ਸਿਆਕ ਜ਼ਿਲ੍ਹੇ ਦੀ ਜੇਲ ਵਿਚੋਂ ਅੱਜ ਸਵੇਰੇ ਕੈਦੀ ਫ਼ਰਾਰ ਹੋ ਗਏ। ਇਸ ਤੋਂ ਪਹਿਲਾਂ ਜੇਲ ਵਿਚ ਲੜਾਈ ਹੋਈ ਸੀ ਅਤੇ ਅੱਗ ਲੱਗ ਗਈ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸਥਾਨਕ ਟੀਵੀ ਚੈਨਲਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਜੇਲ ਵਿਚ ਅੱਗ ਲੱਗੀ ਹੋਈ ਹੈ। ਇਸ ਦੌਰਾਨ ਕੈਦੀ ਜੇਲ ਵਿਚੋਂ ਫ਼ਰਾਰ ਹੋ ਗਏ ਜਿਨ੍ਹਾਂ ਵਿਚੋਂ 115 ਨੂੰ ਮੁੜ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ। ਹਾਲੇ ਵੀ ਵੱਡੀ ਗਿਣਤੀ ਵਿਚ ਕੈਦੀ ਫ਼ਰਾਰ ਹਨ।