ਸਿਡਨੀ ਦੇ ਉਪੇਰਾ ਹਾਊਸ ' ਚ ਲਾਇਵ ਸਟੇਜ ਸ਼ੋਅ ਕਰਣ ਵਾਲੇ ਪਹਿਲੇ ਪਗੜੀਧਾਰੀ ਗਾਇਕ ਬਣੇ
ਪਰਥ : ਸੂਫ਼ੀਆਨਾ ਤਬੀਅਤ ਦੇ ਮਾਲਕ, ਉੱਚ ਕੋਟੀ ਦਾ ਸ਼ਾਇਰ, ਪ੍ਰਸਿੱਧ ਗਾਇਕ ਤੇ ਅਦਾਕਾਰ, ਸੁਰਾਂ ਤੇ ਹਰਫ਼ਾਂ ਦਾ ਸਰਤਾਜ ਡਾ: ਸਤਿੰਦਰ ਸਰਤਾਜ ਦੇ ਲਾਇਵ ਸੰਗੀਤਕ ਸਟੇਜ਼ ਸ਼ੋਅ ਆਸਟਰੇਲੀਆ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ । ਇਸੇ ਕੜੀ ਤਹਿਤ ਸਰਤਾਜ ਪੰਜਾਬੀ ਸੰਗੀਤਕ ਜਗਤ ਦਾ ਪਹਿਲਾ ਪਗੜੀਧਾਰੀ ਗਾਇਕ, ਜਿਸਨੇ ਸਿਡਨੀ ਦੇ ਉਪੇਰਾ ਹਾਊਸ ਵਿਚ ਲਾਇਵ ਸਟੇਜ ਸ਼ੋਅ ਕਰਕੇ ਇਤਿਹਾਸ ਸਿਰਜਣ ਤੋਂ ਬਾਅਦ, ਦੇਸ਼ ਨੂੰ ਮੁੜ ਮਾਣ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ, ਜਿਸਨੂੰ ਸੂਬਾ ਵਿਕਟੋਰੀਆ ਦੀ ਮੈਲਬੋਰਨ ਸੰਸਦ ਵਿਚ ਸਨਮਾਨਿਤ ਕੀਤਾ ਗਿਆ ।
ਜਿਥੇ ਸਰਤਾਜ ਨੂੰ ਸੰਗੀਤ ਦੇ ਖੇਤਰ ਵਿਚ ਉੱਤਮਤਾ ਲਈ ਪਾਏ ਯੋਗਦਾਨ ਲਈ ਪ੍ਰਸ਼ੰਸਾ ਸਰਟੀਫਿਕੇਟ ਮਿਲਿਆ, ਉਹ ਖ਼ੁਸ਼ੀ ਭਰੇ ਪਲ ਉਸਨੇ ਅਪਣੇ ਦੁਨੀਆਂ ਭਰ ਦੇ ਪ੍ਰਸ਼ੰਸਕਾਂ ਨਾਲ ਸ਼ੋਸਲ ਮੀਡੀਏ ਦੁਆਰਾ ਸਾਂਝੇ ਕੀਤੇ। ਇਨੀਂ ਦਿਨੀਂ ਡਾ: ਸਰਤਾਜ ਐਕਸਟਸੀ ਟੂਰ-2019 ਰਾਹੀਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਲਾਇਵ ਸੰਗੀਤਕ ਮਹਿਫ਼ਲਾਂ ਸਜਾ ਰਹੇ ਹਨ। ਸਰੋਤੇ ਸਰਤਾਜ ਦੇ ਚਰਚਿਤ ਗੀਤਾਂ ਉਡਾਰੀਆਂ, ਮਾਸੂਮੀਅਤ, ਮੈਂ ਤੇ ਮੇਰੀ ਜਾਨ, ਯਾਹਮਾ ਤੇ ਸਾਂਈ ਆਦਿ ਨੂੰ ਬਹੁਤ ਪਿਆਰ ਦੇ ਰਹੇ ਹਨ।