ਐਮਾਜ਼ੋਨ : ਪਲੇਨ ਕ੍ਰੈਸ਼ਨ ਹੋਣ ਤੋਂ ਬਾਅਦ ਇਕ ਪਾਇਲਟ ਐਮਾਜ਼ੋਨ ਦੇ ਖਤਰਨਾਕ ਜੰਗਲਾਂ 'ਚ ਡਿੱਗ ਗਿਆ ਅਤੇ ਪੰਜ ਹਫਤਿਆਂ ਤੱਕ ਚਿੜੀਆਂ ਦੇ ਅੰਡੇ ਅਤੇ ਜੰਗਲੀ ਫਲਾਂ ਨੂੰ ਖਾ ਕੇ ਜ਼ਿਉਂਦਾ ਰਿਹਾ। ਇਕ ਖਬਰ ਮੁਤਾਬਕ 36 ਸਾਲਾਂ ਪਾਇਲਟ ਐਂਟੋਨੀਓ 28 ਜਨਵਰੀ ਤੋਂ ਹੀ ਲਾਪਤਾ ਸੀ। ਉਨ੍ਹਾਂ ਨੇ ਪੁਰਤਗਾਲ ਦੇ ਐਲੇਂਕੇਰ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਉਹ ਐਲਮੇਰੀਅਮ ਸ਼ਹਿਰ ਜਾ ਰਹੇ ਸਨ। ਇਸ ਦੌਰਾਨ ਜਹਾਜ਼ 'ਚ ਕੋਈ ਤਕਨੀਕੀ ਖਰਾਬੀ ਆਉਣ ਕਾਰਣ ਉਨ੍ਹਾਂ ਨੇ ਉਸ ਨੂੰ ਐਮਾਜ਼ੋਨ ਦੇ ਜੰਗਲਾਂ 'ਤੇ ਉਤਾਰਨ ਦਾ ਫੈਸਲਾ ਕੀਤਾ ਪਰ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਉਹ ਜੰਗਲਾਂ 'ਚ ਫੱਸ ਗਏ।
ਕ੍ਰੈਸ਼ ਤੋਂ ਪਹਿਲਾਂ ਖਾਣ-ਪੀਣ ਦਾ ਸਾਮਾਨ ਜਿਹੜਾ ਵੀ ਉਨ੍ਹਾਂ ਕੋਲ ਸੀ ਤਾਂ ਉਹ ਦੋ-ਤਿੰਨ ਦਿਨਾਂ 'ਚ ਹੀ ਖਤਮ ਹੋ ਗਿਆ। ਜ਼ਿੰਉਂਦਾ ਰਹਿਣ ਲਈ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਢਿੱਡ ਭਰਨ ਲਈ ਚਿੜੀਆਂ ਦੇ ਆਲ੍ਹਣੇ 'ਚੋਂ ਆਂਡੇ ਖਾਣੇ ਸ਼ੁਰੂ ਕਰ ਦਿੱਤੇ। ਐਂਟੀਨੀਓ ਨੇ ਜੰਗਲੀ ਫਲਾਂ ਦਾ ਵੀ ਪਰਹੇਜ਼ ਨਹੀਂ ਕੀਤਾ। ਅਜਿਹਾ ਉਸ ਵੇਲੇ ਤੱਖ ਚੱਲਦਾ ਰਿਹਾ, ਜਦ ਤੱਕ ਉਨ੍ਹਾਂ ਨੂੰ ਰੈਸਕਿਊ ਟੀਮ ਨੇ ਨਹੀਂ ਲੱਭ ਲਿਆ। ਪਾਇਲਟ ਦੇ ਲਾਪਤਾ ਹੋਣ ਤੋਂ ਬਾਅਦ ਰੈਸਕਿਊ ਟੀਮ ਉਸ ਨੂੰ ਲੱਭਣ ਲਈ ਮੁਹਿੰਮ 'ਚ ਜੁੱਟੀ ਗਈ ਸੀ। ਐਂਟੀਨੀਓ ਆਪਣੇ ਜਹਾਜ਼ ਕੋਲ ਕਈ ਦਿਨ ਰਹਿਣ ਤੋਂ ਬਾਅਦ ਮਦਦ ਦੀ ਭਾਲ 'ਚ ਲਗਾਤਾਰ ਜੰਗਲਾਂ 'ਚ ਘੁੰਮ ਰਹੇ ਸਨ। ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਕਈ ਖੂੰਖਾਰ ਜਾਨਵਰਾਂ ਦੀ ਮੌਜੂਦਗੀ ਵਾਲੇ ਜੰਗਲ 'ਚ ਵੀ ਉਹ ਮਜ਼ਬੂਤੀ ਨਾਲ ਡਟੇ ਰਹੇ। ਜੰਗਲਾਂ 'ਚ ਮਦਦ ਦੌਰਾਨ ਹੀ ਉਨ੍ਹਾਂ ਦੀ ਰੈਸਕਿਊ ਟੀਮ ਨਾਲ ਮੁਲਾਕਾਤ ਹੋ ਗਈ। ਇਸ ਤੋਂ ਬਾਅਦ ਟੀਮ ਐਂਟੀਨੀਓ ਨੂੰ ਹਸਪਤਾਲ ਲੈ ਗਈ, ਜਿਥੇ ਡਾਕਟਰਸ ਨੇ ਕੁਝ ਮਾਮੂਲੀ ਸੱਟਾਂ ਅਤੇ ਡੀਹਾਈਡ੍ਰੇਸ਼ਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ।