ਬੀਜਿੰਗ : ਜਾਪਾਨ ਨੇ ਚੀਨ ਵਿਰੁਧ ਆਪਣੀਆਂ ਮਸ਼ਕਾਂ ਕੱਸ ਲਈਆਂ ਹਨ। ਵਿਵਾਦਤ ਪੂਰਬੀ ਚੀਨ ਸਾਗਰ ਵਿਚ ਤਣਾਅ ਵਧਣ ਕਾਰਣ ਡਿਆਓਯੂ ਟਾਪੂ ਸਮੂਹ ਵਿਚ ਜਪਾਨ ਆਪਣੀ ਫ਼ੌਜ ਭੇਜਣ ਦੀ ਤਿਆਰੀ ਵਿਚ ਹੈ। ਇਕ ਜਾਪਨੀ ਅਧਿਕਾਰੀ ਨੇ ਦਸਿਆ ਕਿ ਜੇ ਚੀਨੀ ਕੋਸਟਗਾਰਡ ਸਾਡੇ ਖੇਤਰੀ ਜਲ ਵਿਚ ਦਾਖਲ ਹੁੰਦਾ ਹੈ ਤਾਂ ਸਾਡੇ ਘਰੇਲੂ ਕਾਨੂੰਨ ਤਹਿਤ, ਸੈਲਫ ਡਿਫੈਂਸ ਫੋਰਸਿਜ਼ ਸਾਡੇ ਕੋਸਟਗਾਰਡ ਵਲੋਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਦੀ ਹੈ। ਇਥੇ ਦਸ ਦਈਏ ਕਿ ਬੀਜਿੰਗ ਨੇ ਹਾਲ ਹੀ ਵਿਚ ਇਕ ਕਾਨੂੰਨ ਬਣਾਇਆ ਹੈ, ਜੋ ਕਿਸੇ ਵਿਦੇਸ਼ੀ ਜਹਾਜ਼ ਦੇ ਉਸ ਦੇ ਜਲ ਖੇਤਰ ਵਿਚ ਦਾਖਲ ਹੋਣ 'ਤੇ ਉਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ।
ਜਾਪਾਨ ਦੇ ਕੋਸਟਗਾਰਡ ਮੁਤਾਬਕ ਚੀਨੀ ਕੋਸਟਗਾਰਡ ਜਹਾਜ਼ਾਂ ਦੀ ਆਵਾਜਾਈ ਵਧੀ ਹੈ। ਉਥੇ ਹੀ ਇਕ ਜਪਾਨੀ ਅਧਿਕਾਰੀ ਨੇ ਕਿਹਾ ਕਿ ਟੋਕੀਓ ਚੀਨੀ ਗਤੀਵਿਧੀਆਂ ਕਾਰਣ ਚਿੰਤਾ ਵਿਚ ਸੀ ਅਤੇ ਉਸ ਦੀ ਪ੍ਰਤੀਕਿਰਿਆ 'ਤੇ ਵਿਚਾਰ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਟੋਕੀਓ ਡਿਪਲੋਮੈਟ ਮੋਰਚੇ 'ਤੇ ਚੀਨ 'ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਕਰੇਗਾ, ਜਿਵੇਂ ਕਿ ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਹਮਾਇਤ ਮੰਗਣਾ।